ਅਸ਼ੋਕ ਪਾਲ ਨੂੰ ਸੇਵਾਮੁਕਤੀ ’ਤੇ ਵਿਦਾਇਗੀ ਪਾਰਟੀ
06:18 AM Jan 03, 2025 IST
ਲਹਿਰਾਗਾਗਾ: ਸਿਹਤ ਵਿਭਾਗ ’ਚ ਬਤੌਰ ਸੀਨੀਅਰ ਫਾਰਮੇਸੀ ਅਫ਼ਸਰ ਸੇਵਾ ਨਿਭਾਅ ਰਹੇ ਅਸ਼ੋਕ ਪਾਲ ਜੈਨ ਦਾ ਅੱਜ ਸੇਵਾਮੁਕਤੀ ’ਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਸਮਰੋਹ ਵਿੱਚ ਪੀਐੱਚਸੀ ਕੌਹਰੀਆਂ ਦੇ ਇੰਚਾਰਜ ਡਾ. ਰਿਸ਼ਵ, ਡਾ. ਵਰਿੰਦਰ, ਨਰਿੰਦਰ ਪਾਲ ਸਿੰਘ ਬੀਈਈ, ਡਾ. ਰਾਜਵੀਰ ਤੇ ਸੀਨੀਅਰ ਕਲਰਕ ਜੋਤੀ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਇਸ ਉਪਰੰਤ ਸਟਾਫ ਵੱਲੋਂ ਅਸ਼ੋਕ ਪਾਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਅਸ਼ੋਕ ਪਾਲ ਨੇ ਵਿਸ਼ਵਾਸ ਦਵਾਇਆ ਕਿ ਉਹ ਭਵਿੱਖ ਵਿੱਚ ਵੀ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਜਾਰੀ ਰੱਖਣਗੇ। ਇਸ ਦੌਰਾਨ ਸਮੂਹ ਸਟਾਫ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ
Advertisement
Advertisement