ਪੈਰਾਡਾਈਜ਼ ਸਕੂਲ ’ਚ ਯਾਦਗਾਰੀ ਹੋ ਨਿੱਬੜਿਆ ਵਿਦਾਇਗੀ ਸਮਾਰੋਹ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 4 ਫਰਵਰੀ
ਦਿ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ (ਘੱਗਾ) ਦਫ਼ਤਰੀ ਵਾਲਾ ’ਚ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਵਿਦਿਆਰਥੀਆਂ ਦੀ ਹੋਣ ਵਾਲੀ ਪ੍ਰੀਖਿਆ ਵਿੱਚ ਸਫ਼ਲ ਹੋਣ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਅਰਦਾਸ ਕੀਤੀ। ਇਸ ਮਗਰੋਂ ਸੱਭਿਆਚਾਰਕ ਸਮਾਗਮ ਵਿੱਚ ਵਿਦਿਆਰਥੀਆਂ ਨੇ ਸਕੂਲ ਨਾਲ ਜੁੜੀਆਂ ਯਾਦਾਂ ਨੂੰ ਭਾਸ਼ਣ ਅਤੇ ਕਵਿਤਾਵਾਂ ਰਾਹੀਂ ਸਾਂਝਾ ਕੀਤਾ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਹੱਥੀਂ ਬਣਾਏ ਧੰਨਵਾਦ ਕਾਰਡ ਭੇਟ ਕੀਤੇ। ਵਿਦਿਆਰਥੀਆਂ ਵੱਲੋਂ ਕੋਰੀਉਗਰਾਫੀ ਪੇਸ਼ ਕੀਤੀ ਗਈ। ਵਿਦਿਆਰਥੀਆਂ ਨੂੰ ਬਹੁਤ ਸਾਰੇ ਖਿਤਾਬਾਂ ਨਾਲ ਨਵਾਜਿਆ ਗਿਆ। ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਪਲਕਦੀਪ ਕੌਰ ਤੇ ਨਵਜੋਤ ਕੌਰ ਨੂੰ ਮਿਸ ਪੈਰਾਡਾਈਜ਼, ਅਰਮਾਨਦੀਪ ਸਿੰਘ ਨੂੰ ਮਿਸਟਰ ਪੈਰਾਡਾਈਜ਼ ਦਾ ਤਾਜ ਪਹਿਨਾਇਆ ਗਿਆ। ਮਹਿਕਦੀਪ ਕੌਰ, ਜਸਮੀਤ ਕੌਰ, ਇਸ਼ਮੀਤ ਸਿੰਘ ਅਤੇ ਵਰਿੰਦਰ ਸਿੰਘ ਨੂੰ ਰਨਰਅੱਪ ਦੇ ਖਿਤਾਬ ਨਾਲ ਨਵਾਜਿਆ। ਵਧੀਆ ਪਹਿਰਾਵੇ ਲਈ ਰਸਤਿੰਦਰ ਸਿੰਘ, ਨਿਰਮਤ ਸਿੰਘ, ਜੰਨਤਪ੍ਰੀਤ ਕੌਰ ਅਤੇ ਮੰਨਤ ਕੌਰ ਨੂੰ ਚੁਣਿਆ ਗਿਆ। ਸਕੂਲ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ, ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਸਟਾਫ਼ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।