ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫ਼ਰਦੀਨ ‘ਖੇਲ ਖੇਲ ਮੇਂ’ ਰਾਹੀਂ 14 ਸਾਲਾਂ ਬਾਅਦ ਕਰ ਰਿਹੈ ਵੱਡੇ ਪਰਦੇ ’ਤੇ ਵਾਪਸੀ

08:32 AM Aug 04, 2024 IST

ਮੁੰਬਈ: ਅਦਾਕਾਰ ਫ਼ਰਦੀਨ ਖਾਨ ਆਉਣ ਵਾਲੀ ਫਿਲਮ ‘ਖੇਲ ਖੇਲ ਮੇਂ’ ਰਾਹੀਂ 14 ਸਾਲਾਂ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰ ਰਿਹਾ ਹੈ। ਹਾਲ ਹੀ ਵਿੱਚ ਉਹ ਓਟੀਟੀ ਮੰਚ ਨੈੱਟਫਲਿਕਸ ’ਤੇ ਰਿਲੀਜ਼ ਹੋਈ ਸੀਰੀਜ਼ ‘ਹੀਰਾਮੰਡੀ’ ਵਿੱਚ ਨਜ਼ਰ ਆਇਆ ਸੀ। ਵੱਡੇ ਪਰਦੇ ’ਤੇ ਵਾਪਸੀ ਲਈ ਉਤਸ਼ਾਹਿਤ ਫ਼ਰਦੀਨ ਨੇ ਅੱਜ ਇੰਸਟਾਗਰਾਮ ’ਤੇ ਆਪਣੇ ਦਿਲ ਦੀ ਭਾਵਨਾਵਾਂ ਸਾਂਝੀਆਂ ਕੀਤੀਆਂ। ਉਸ ਨੇ ਕਿਹਾ, ‘‘ਮੈਂ ਤੁਹਾਡੇ ਸਾਰਿਆਂ ਨਾਲ ਆਪਣੀ ਆਉਣ ਵਾਲੀ ਫਿਲਮ ‘ਖੇਲ ਖੇਲ ਮੇਂ’ ਦਾ ਟਰੇਲਰ ਸਾਂਝਾ ਕਰ ਕੇ ਬਹੁਤ ਉਤਸ਼ਾਹਿਤ ਹਾਂ। ਸਿਨੇਮਾ ਘਰਾਂ ਵਿੱਚ 14 ਸਾਲ ਬਾਅਦ ਮੇਰੀ ਫਿਲਮ ਰਿਲੀਜ਼ ਹੋ ਰਹੀ ਹੈ ਜਿਸ ਕਰ ਕੇ ਇਹ ਮੇਰੇ ਲਈ ਬਹੁਤ ਖਾਸ ਅਤੇ ਭਾਵੁਕ ਪਲ ਹਨ। ਵੱਡੇ ਪਰਦੇ ’ਤੇ ਵਾਪਸੀ ਯਾਦਾਂ ਅਤੇ ਉਤਸ਼ਾਹ ਨਾਲ ਭਰੀ ਹੈ।’’ ਇਸ ਦੌਰਾਨ ਉਸ ਨੇ ਪਿਆਰ ਅਤੇ ਸਹਿਯੋਗ ਲਈ ਆਪਣੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਫਿਲਮ ‘ਖੇਲ ਖੇਲ ਮੇਂ’ ਮੁੱਦਸਰ ਅਜ਼ੀਜ਼ ਦੇ ਨਿਰਦੇਸ਼ਨ ਹੇਠ ਬਣੀ ਹੈ। ਫ਼ਰਦੀਨ ਇਸ ਤੋਂ ਪਹਿਲਾਂ ਆਖਰੀ ਵਾਰ ਫਿਲਮ ‘ਦੁਲਹਾ ਮਿਲ ਗਿਆ’ ਵਿੱਚ ਸਿਨੇਮਾ ਘਰਾਂ ’ਚ ਨਜ਼ਰ ਆਇਆ ਸੀ। ਇਸ ਫਿਲਮ ਦਾ ਨਿਰਦੇਸ਼ਨ ਵੀ ਮੁਦੱਸਰ ਅਜ਼ੀਜ਼ ਨੇ ਹੀ ਕੀਤਾ ਸੀ। -ਏਐੱਨਆਈ

Advertisement

Advertisement
Advertisement