For the best experience, open
https://m.punjabitribuneonline.com
on your mobile browser.
Advertisement

ਟੋਹਾਣਾ ਵਿੱਚ ਰੁਕਿਆ ਕਰੇਗੀ ਫਰੱਕਾ ਐਕਸਪ੍ਰੈਸ

08:50 AM Jan 28, 2024 IST
ਟੋਹਾਣਾ ਵਿੱਚ ਰੁਕਿਆ ਕਰੇਗੀ ਫਰੱਕਾ ਐਕਸਪ੍ਰੈਸ
ਟੋਹਾਣਾ ’ਚ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਸੁਨੀਤਾ ਦੁੱਗਲ।
Advertisement

ਗੁਰਦੀਪ ਭੱਟੀ
ਟੋਹਾਣਾ, 27 ਜਨਵਰੀ
ਹਰਿਆਣਾ ਤੇ ਪੰਜਾਬ ਦੇ ਸ਼ਰਧਾਲੂਆਂ ਨੂੰ ਰਾਮ ਮੰਦਰ ਅਯੁੱਧਿਆ ਤੇ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਫਰੱਕਾ ਐਕਸਪ੍ਰੈਸ ਗੱਡੀ ਨੂੰ ਬਠਿੰਡਾ-ਮਾਲਦਾ ਤੱਕ ਵਧਾ ਦੇਣ ’ਤੇ 26 ਜਨਵਰੀ ਨੂੰ ਪਹਿਲੇ ਦਿਨ ਦਿੱਲੀ-ਬਠਿੰਡਾ ਤੋਂ ਸ਼ਾਮ ਨੂੰ ਵਾਪਸੀ ’ਤੇ ਟੋਹਾਣਾ ਰੇਲਵੇ ਸਟੇਸ਼ਨ ਉਪਰ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਾਮ ਵੇਲੇ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਫਰੱਕਾ ਐਕਸਪ੍ਰੈਸ ਨੂੰ ਹਰੀ ਝੰਡੀ ਵਿਖਾ ਕੇ ਟੋਹਾਣਾ ਤੋਂ ਰਵਾਨਾ ਕੀਤਾ। ਉਨ੍ਹਾਂ ਦੇ ਨਾਲ ਰੇਲਵੇ ਦੇ ਸੀਪੀਐੱਸ ਰਾਮਦੇਵ, ਏਸੀਐੱਮ ਕੁਮਾਰ, ਸਟੇਸ਼ਨ ਮਾਸਟਰ ਮੁਨਸ਼ੀ ਰਾਮ ਤੇ ਹੋਰ ਰੇਲਵੇ ਅਧਿਕਾਰੀ ਤੇ ਰੇਲਵੇ ਪੁਲੀਸ ਅਧਿਕਾਰੀ ਮੌਕੇ ’ਤੇ ਮੌਜੂਦ ਸਨ। ਫਰੱਕਾ ਐਕਸਪ੍ਰੈਸ ਹਫ਼ਤੇ ਦੇ ਸੱਤੋਂ ਦਿਨ ਬਠਿੰਡਾ ਤੋਂ ਪੁੱਜੇਗੀ। ਰੇਲਵੇ ਨੇ ਫਰੱਕਾ ਐਕਸਪ੍ਰੈਸ ਬਠਿੰਡਾ ਭੇਜਣ ਲਈ ਹਫ਼ਤੇ ਵਿੱਚ ਤਿੰਨ ਦਿਨ ਵਾਇਆ ਸੋਨੀਪਤ, ਉਚਾਨਾ, ਜੀਂਦ, ਟੋਹਾਣਾ, ਜਾਖਲ, ਬਠਿੰਡਾ ਰੂਟ ਰੱਖਿਆ ਤੇ ਦਿੱਲੀ ਤੋਂ ਚਾਰ ਦਿਨ ਫਰੱਕਾ ਐਕਸਪ੍ਰੈਸ ਵਾਇਆ ਰੋਹਤਕ, ਜੀਂਦ, ਟੋਹਾਣਾ, ਜਾਖਲ ਤੇ ਬਠਿੰਡਾ ਨੂੰ ਚਲੇਗੀ। ਵਾਪਸੀ ’ਤੇ ਵੀ ਇਸੇ ਤਰ੍ਹਾਂ ਦੋਹਾਂ ਰੂਟਾਂ ’ਤੇ ਚੱਲਿਆ ਕਰੇਗੀ। ਸੰਸਦ ਮੈਂਬਰ ਸੁਨੀਤਾ ਦੁੱਗਲ ਦਾ ਟੋਹਾਣਾ ਰੇਲਵੇ ਸਟੇਸ਼ਨ ਪੁੱਜਣ ’ਤੇ ਜਥੇਬੰਦੀਆਂ ਤੇ ਭਾਜਪਾ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਥੋਂ ਦੇ ਵਪਾਰ ਮੰਡਲ, ਦੈਨਿਕ ਰੇਲ ਯਾਤਰੀ ਸੰਘ ਤੇ ਹੋਰ ਜਥੇਬੰਦੀਆਂ ਵੱਲੋਂ ਗੱਡੀ ਨੂੰ ਦਿੱਲੀ ਤੋਂ ਬਠਿੰਡਾ ਤੱਕ ਵਧਾਉਣ ਨਾਲ ਸੰਸਦ ਮੈਂਬਰ ਸੁਨੀਤਾ ਦੁੱਗਲ ਨੂੰ ਟੋਹਾਣਾ ਰੇਲਵੇ ਸਟੇਸ਼ਨ ’ਤੇ ਸਟਾਪੇਜ ਲਈ ਮੰਗ ਪੱਤਰ ਦਿੱਤਾ ਗਿਆ ਸੀ। ਸੰਸਦ ਮੈਂਬਰ ਨੇ ਕਿਹਾ ਕਿ ਟੋਹਾਣਾ ਤੋਂ ਸ਼ਰਧਾਲੂ ਅਯੁੱਧਿਆ ਤੇ ਪਟਨਾ ਸਾਹਿਬ ਦੀ ਸਿੱਧੀ ਯਾਤਰਾ ਕਰ ਸਕਣਗੇ। ਫਰੱਕਾ ਐਕਸਪ੍ਰੈਸ ਟੋਹਾਣਾ ਤੋਂ ਚਲਕੇ 15 ਘੰਟਿਆਂ ਵਿੱਚ ਅਯੁੱਧਿਆ ਤੇ 20 ਘੰਟਿਆਂ ਵਿੱਚ ਪਟਨਾ ਸਾਹਿਬ ਪੁੱਜੇਗੀ।

Advertisement

Advertisement
Author Image

sukhwinder singh

View all posts

Advertisement
Advertisement
×