ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿਲਜੀਤ ਦੋੋੋਸਾਂਝ ਦੇ ਆਪਣੇ ਸ਼ਹਿਰ ਲੁਧਿਆਣਾ ’ਚ ਸ਼ੋਅ ਲਈ ਫੈਨਜ਼ ਪੱਬਾਂ ਭਾਰ

08:18 PM Dec 31, 2024 IST
ਪੰਜਾਬ ਖੇਤੀ ਯੂਨੀਵਰਸਿਟੀ ਦੇ ਦਾਖਲਾ ਗੇਟ ਉੱਤੇ ਜੁੜੇ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕ। ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ
ਲੁਧਿਆਣਾ, 31 ਦਸੰਬਰ
ਆਲਮੀ ਸਟਾਰ ਬਣ ਚੁੱਕੇ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਪੰਜਾਬ ਵਿੱਚ ਹੋ ਰਹੇ ਪਹਿਲੇ ਤੇ ਇਸ ਸਾਲ ਦੇ ਆਖਰੀ ਸ਼ੋਅ ਲਈ ਦਿਲਜੀਤ ਦੇ ਪ੍ਰਸ਼ੰਸਕ ਪੱਬਾਂ ਭਾਰ ਹਨ। ਦਿਲ-ਲੂਮਿਨਾਟੀ ਦਾ ਇਹ ਗਰੈਂਡ ਫਿਨਾਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਫੁਟਬਾਲ ਗਰਾਊਂਡ ਵਿੱਚ ਹੋ ਰਿਹਾ ਹੈ, ਜਿੱਥੇ 40 ਤੋਂ 50 ਹਜ਼ਾਰ ਲੋਕਾਂ ਦੇ ਪੁੱਜਣ ਦੀ ਉਮੀਦ ਹੈ। ਦਿਲਜੀਤ ਇਸ ਥਾਂ ਤੋਂ ਹੀ 2024 ਨੂੰ ਅਲਵਿਦਾ ਆਖਣਗੇ ਤੇ 2025 ਨਵੇਂ ਸਾਲ ਦਾ ਸਵਾਗਤ ਕਰਨਗੇ। ਨਵੇਂ ਸਾਲ ਦੇ ਇਸ ਸ਼ੋਅ ਲਈ ਦਿਲਜੀਤ ਦੀ ਟੀਮ ਨੇ ਵੀ ਖਾਸੇ ਪ੍ਰਬੰਧ ਕੀਤੇ ਹੋਏ ਹਨ।

Advertisement

ਦਿਲਜੀਤ ਅੱਜ ਸਵੇਰੇ ਹੀ ਲੁਧਿਆਣਾ ਪੁੱਜੇ ਹਨ। ਪਹਿਲਾਂ ਉਹ ਗੁਰਦੁਆਰਾ ਨਾਨਕਸਰ ਮੱਥਾ ਟੇਕਣ ਪੁੱਜੇ ਤੇ ਫਿਰ ਮੁੱਲਾਂਪੁਰ ਸਥਿਤ ਮਨੁੱਖਤਾ ਦੀ ਸੇਵਾ ਦੇ ਆਸ਼ਰਮ ਵਿੱਚ ਲੋਕਾਂ ਨੂੰ ਮਿਲਣ ਪੁੱਜੇ। ਇਸ ਥਾਂ ’ਤੇ ਉਨ੍ਹਾਂ ਨੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਦਿਲਜੀਤ ਸਿੱਧਾ ਪੀਏਯੂ ਵਿੱਚ ਸਟੇਜ ’ਤੇ ਚੈਕਿੰਗ ਕਰਨ ਪੁੱਜੇ।

Advertisement

ਦਿਲਜੀਤ ਦੇ ਸ਼ੋਅ ਵਿੱਚ ਜਾਣ ਲਈ ਲੋਕ ਵੱਡੀ ਗਿਣਤੀ ਵਿੱਚ ਸ਼ਾਮ ਚਾਰ ਵਜੇ ਹੀ ਲੁਧਿਆਣਾ ਦੇ ਪੀਏਯੂ ਦੇ ਗੇਟ ਬਾਹਰ ਪੁੱਜ ਗਏ ਸਨ। ਪੁਲੀਸ ਨੇ ਸ਼ਾਮ 5 ਵਜੇ ਸਾਰੇ ਚੈਕਿੰਗ ਪ੍ਰਬੰਧ ਪੂਰੇ ਕਰਕੇ ਲੋਕਾਂ ਨੂੰ ਅੰਦਰ ਦਾਖਲ ਹੋਣ ਦਿੱਤਾ। ਲੋਕਾਂ ਵਿੱਚ ਵੀ ਦਿਲਜੀਤ ਦਾ ਖਾਸਾ ਕਰੇਜ਼ ਦੇਖਣ ਨੂੰ ਮਿਲਿਆ। ਦਿਲਜੀਤ ਨੂੰ ਸੁਣਨ ਦੇ ਲਈ ਲੋਕ ਹਰਿਆਣਾ, ਹਿਮਾਚਲ ਤੇ ਛੱਤੀਸਗੜ੍ਹ ਤੋਂ ਲੁਧਿਆਣਾ ਪੁੱਜੇ। ਇਸ ਤੋਂ ਇਲਾਵਾ ਕੈਨੇਡਾ ਦੇ ਸਰੀ ਤੋਂ ਵੀ ਇੱਕ ਪਰਿਵਾਰ ਖਾਸ ਤੌਰ ’ਤੇ ਦਿਲਜੀਤ ਨੂੰ ਸੁਣਨ ਲਈ ਪੁੱਜਿਆ। ਰਾਤ 8 ਵਜੇ ਤੱਕ ਦਿਲਜੀਤ ਦੇ ਪ੍ਰਸ਼ੰਸਕਾਂ ਦੀਆਂ ਪੀਏਯੂ ਦੇ ਅੰਦਰ ਬਾਹਰ ਲਾਈਨਾਂ ਲੱਗੀਆਂ ਹੋਈਆਂ ਸਨ।

Advertisement