For the best experience, open
https://m.punjabitribuneonline.com
on your mobile browser.
Advertisement

ਵੱਧ ਵੋਲਟੇਜ਼ ਕਾਰਨ ਪੱਖੇ ਅਤੇ ਇਨਵਰਟਰ ਸੜੇ

11:04 AM Apr 01, 2024 IST
ਵੱਧ ਵੋਲਟੇਜ਼ ਕਾਰਨ ਪੱਖੇ ਅਤੇ ਇਨਵਰਟਰ ਸੜੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਸ਼ਹਿਣਾ, 31 ਮਾਰਚ
ਕਸਬੇ ਸ਼ਹਿਣਾ ਦੀ ਪੱਤੀ ਗਿੱਲ ਖੋਟਾ ਵਿੱਚ ਬਿਜਲੀ ਦੀਆਂ ਹਾਈ ਵੋਲਟੇਜ਼ ਤਾਰਾਂ ਜੁੜਨ ਨਾਲ ਅਤੇ ਬਿਜਲੀ ਵੱਧ ਵੋਲਟੇਜ ਆਉਣ ਕਾਰਨ ਲੋਕਾਂ ਦਾ ਹਜ਼ਾਰਾਂ ਰੁਪਏ ਦਾ ਸਾਮਾਨ ਸੜ ਗਿਆ। ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਪੁੱਤਰ ਹਰਭਜਨ ਸਿੰਘ ਦਾ ਇਨਵਰਟਰ ਅਤੇ ਪੱਖਾ, ਜਗਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਇਨਵਰਟਰ ਅਤੇ ਪੱਖਾ, ਦਰਸ਼ਨ ਸਿੰਘ ਦਾ ਇਨਵਰਟਰ ਤੇ ਪਿੰਦਰ ਸਿੰਘ ਦੀ ਵਾਸ਼ਿੰਗ ਮਸ਼ੀਨ, ਸਿਲਾਈ ਮਸ਼ੀਨ ਅਤੇ ਸਬਮਰਸੀਬਲ ਮੋਟਰ ਸੜ ਗਏ ਹਨ।
ਇਸੇ ਤਰ੍ਹਾਂ ਦਰਜਨਾਂ ਹੋਰ ਜਣਿਆਂ ਦੇ ਘਰਾਂ ਦਾ ਵੀ ਸਾਮਾਨ ਵੀ ਸੜ ਗਿਆ ਹੈ। ਜਗਜੀਤ ਸਿੰਘ ਦੀ ਗਾਂ ਵੀ ਕਰੰਟ ਦੀ ਲਪੇਟ ’ਚ ਆ ਗਈ ਜੋ ਜ਼ੇਰੇ ਇਲਾਜ ਹੈ। ਕਸਬੇ ਸ਼ਹਿਣਾ ਦੇ ‘ਆਪ’ ਆਗੂਆਂ ਨੇ ਵੀ ਘਰਾਂ ’ਚ ਜਾਇਜ਼ਾ ਲਿਆ ਹੈ। ਲੋਕਾਂ ਨੇ ਸੜ ਗਏ ਸਾਮਾਨ ਦੀ ਭਰਪਾਈ ਲਈ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×