ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਸ਼ਹੂਰ ਤਾਮਿਲ ਅਦਾਕਾਰ ਤੇ ਡੀਐੱਮਡੀਕੇ ਦੇ ਸੰਸਥਾਪਕ ਵਿਜੈਕਾਂਤ ਦਾ ਦੇਹਾਂਤ, ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ ਸਸਕਾਰ

11:33 AM Dec 28, 2023 IST
ਸ੍ਰੀ ਵਿਜੈਕਾਂਤ ਤੇ ਮੁੱਖ ਮੰਤਰੀ ਸਟਾਲਿਨ ਦੀ ਪੁਰਾਣੀ ਤਸਵੀਰ।

Advertisement

ਚੇਨਈ, 28 ਦਸੰਬਰ
ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਅੱਜ ਦੇਸੀਆ ਮੁਰਪੋਕੂ ਦ੍ਰਵਿੜ ਕੜਗਮ (ਡੀਐੱਮਡੀਕੇ) ਦੇ ਸੰਸਥਾਪਕ ਨੇਤਾ ਵਿਜੈਕਾਂਤ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰਨ ਦਾ ਐਲਾਨ ਕੀਤਾ। ਪੁਰਾਣੇ ਤਮਿਲ ਅਭਿਨੇਤਾ ਵਿਜੈਕਾਂਤ ਦਾ ਅੱਜ ਚੇਨਈ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਸਟਾਲਿਨ ਨੇ ਮੌਤ ’ਤੇ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਉਹ ਅਦਾਕਾਰ ਤੇ ਸਿਆਸਤਦਾਨ ਵਜੋਂ ਸਫ਼ਲ ਸਨ। ਉਨ੍ਹਾਂ ਦਾ ਸਰਕਾਰੀ ਸਨਮਾਨ ਨਾਲ ਸਸਕਾਰ ਕੀਤਾ ਜਾਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Advertisement

Advertisement
Advertisement