‘ਆਪ’ ਸਿਸਟਮ ’ਚ ਬਦਲਾਅ ਲਈ ਮਸ਼ਹੂਰ: ਕ੍ਰਿਸ਼ਨ ਬਜਾਜ
08:51 AM Oct 01, 2024 IST
ਪੱਤਰ ਪ੍ਰੇਰਕ
ਕੁਰੂਕਸ਼ੇਤਰ, 30 ਸਤੰਬਰ
ਆਮ ਆਦਮੀ ਪਾਰਟੀ ਦੇ ਥਾਨੇਸਰ ਤੋਂ ਉਮੀਦਵਾਰ ਕ੍ਰਿਸ਼ਨ ਬਜਾਜ ਨੇ ਅੱਜ ਪਿੰਡ ਪ੍ਰਤਾਪਗੜ੍ਹ, ਇੰਦਰਾ ਕਲੋਨੀ, ਜੋਤੀਸਰ, ਬਹਾਦਰਪੁਰਾ, ਸ਼ਾਸਤਰੀ ਮਾਰਕੀਟ, ਵਾਲਮੀਕੀ ਬਸਤੀ, ਜੋਤੀ ਨਗਰ ਅਤੇ ਡੋਡਾਖੇੜੀ ਵਿੱਚ ਇਕੱਠਾਂ ਨੂੰ ਸੰਬੋਧਨ ਕਰਕੇ ਚੋਣ ਪ੍ਰਚਾਰ ਕੀਤਾ। ਕ੍ਰਿਸ਼ਨ ਬਜਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਸਟਮ ’ਚ ਬਦਲਾਅ ਲਈ ਜਾਣੀ ਜਾਂਦੀ ਹੈ। ਦੇਸ਼ ਦੀ ਰਾਜਨੀਤੀ ਵਿੱਚ ਪਹਿਲੀ ਵਾਰ ਅਰਵਿੰਦ ਕੇਜਰੀਵਾਲ ਨੇ ਸਕੂਲਾਂ, ਹਸਪਤਾਲਾਂ, ਬਿਜਲੀ ਅਤੇ ਪਾਣੀ ਦੀ ਗੱਲ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਵਿਸ਼ਵ ਪੱਧਰੀ ਹਸਪਤਾਲ ਬਣਾਏ, ਜਿੱਥੇ ਮੁਫਤ ਦਵਾਈਆਂ, ਆਧੁਨਿਕ ਮਸ਼ੀਨਾਂ ਅਤੇ ਸਿਖਲਾਈ ਪ੍ਰਾਪਤ ਡਾਕਟਰ 24 ਘੰਟੇ ਮੁਹੱਈਆ ਕਰਵਾਏ ਗਏ। ਹਰ ਪਿੰਡ ਵਿਚ ਮੁਹੱਲਾ ਕਲੀਨਿਕ ਬਣਾਏ ਗਏ, ਹਰ ਔਰਤ ਲਈ ਬੱਸ ਦਾ ਸਫਰ ਮੁਫਤ ਅਤੇ ਬਜ਼ੁਰਗਾਂ ਲਈ ਤੀਰਥ ਯਾਤਰਾ ਮੁਫਤ ਹੈ।
Advertisement
Advertisement