For the best experience, open
https://m.punjabitribuneonline.com
on your mobile browser.
Advertisement

ਪਤੀ-ਪਤਨੀ ਦੇ ਪਰਿਵਾਰ ਝਗੜੇ; ਚਾਰ ਜੀਅ ਜ਼ਖਮੀ ਹੋਏ

07:44 AM May 03, 2024 IST
ਪਤੀ ਪਤਨੀ ਦੇ ਪਰਿਵਾਰ ਝਗੜੇ  ਚਾਰ ਜੀਅ ਜ਼ਖਮੀ ਹੋਏ
Advertisement

ਪੱਤਰ ਪ੍ਰੇਰਕ
ਕਾਹਨੂੰਵਾਨ, 2 ਮਈ
ਸਥਾਨਕ ਥਾਣੇ ਅਧੀਨ ਪੈਂਦੇ ਪਿੰਡ ਭਿਖਾਰੀ ਹਾਰਨੀ ਵਿੱਚ ਰਾਤ ਕਰੀਬ 12 ਵਜੇ ਪਤੀ-ਪਤਨੀ ਦੇ ਆਪਸੀ ਝਗੜੇ ਦੌਰਾਨ ਦੋਵਾਂ ਦੇ ਪਰਿਵਾਰਾਂ ਵਿੱਚ ਲੜਾਈ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ੇਰੇ ਇਲਾਜ ਸੰਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਸੁਖਮੀਤ ਕੌਰ ਨਾਲ ਅਣ- ਬਣ ਚੱਲ ਰਹੀ ਸੀ।
ਇਸ ਸਬੰਧੀ ਥਾਣੇ ਵਿੱਚ ਦੋਵਾਂ ਧਿਰਾਂ ਦਾ ਆਪਸੀ ਰਾਜੀਨਾਮਾ ਹੋ ਚੁੱਕਾ ਸੀ ਪਰ ਬੀਤੀ ਰਾਤ ਉਸ ਦਾ ਸਹੁਰਾ ਪਰਿਵਾਰ ਪੁਲੀਸ ਮੁਲਾਜ਼ਮਾਂ ਅਤੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਗਏ। ਇਸ ਮੌਕੇ ਹੋਈ ਮਾਮੁਲੀ ਗੱਲਬਾਤ ਦੌਰਾਨ ਸਹੁਰਾ ਇੰਦਰ ਸਿੰਘ, ਸੱਸ ਜਗੀਰ ਕੌਰ ਤੇ ਸਾਲਾ ਮਨਦੀਪ ਸਿੰਘ ਨੇ ਪਿਤਾ ਸਮੇਤ ਉਸ ਨੂੰ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਇਸ ਸਬੰਧੀ ਦੂਜੀ ਧਿਰ ਦੇ ਜ਼ੇਰੇ ਇਲਾਜ ਇੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪੁੱਤਰੀ ਸੁਖਮੀਤ ਕੌਰ ਨੇ ਰਾਤ ਸਮੇਂ ਉਨ੍ਹਾਂ ਨੂੰ ਫ਼ੋਨ ਕਰ ਕੇ ਸੂਚਿਤ ਕੀਤਾ ਕਿ ਸਹੁਰਾ ਪਰਿਵਾਰ ਉਸ ਨੂੰ ਮਾਨਸਿਕ ਤੌਰ ’ਤੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਜਦੋਂ ਉਨ੍ਹਾਂ ਨੇ ਰਾਤ ਪਹੁੰਚ ਕੇ ਲੜਕੀ ਦੇ ਸਹੁਰਾ ਪਰਿਵਾਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਜਵਾਈ ਸੰਦੀਪ ਸਿੰਘ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਮੌਕੇ ਹੋਏ ਝਗੜੇ ਦੌਰਾਨ ਇੰਦਰ ਸਿੰਘ ਅਤੇ ਉਸ ਦੇ ਭਰਾ ਸਮੇਤ ਦੋਵਾਂ ਧਿਰਾਂ ਦੇ ਸੱਟਾਂ ਲੱਗ ਗਈਆਂ ਹਨ। ਮੌਕੇ ’ਤੇ ਤਾਇਨਾਤ ਡਾਕਟਰ ਵੱਲੋਂ ਦੋਵਾਂ ਧਿਰਾਂ ਦੀ ਐੱਮਐੱਲਆਰ ਕੱਟ ਕੇ ਪੁਲੀਸ ਵਿਭਾਗ ਨੂੰ ਭੇਜ ਦਿੱਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×