ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰੀ ਮੀਂਹ ਕਾਰਨ ਮਕਾਨ ਦੀ ਡਿੱਗੀ ਛੱਤ

06:58 AM Jul 19, 2024 IST
ਪੀੜਤ ਲਖਬੀਰ ਸਿੰਘ ਡਿੱਗੀ ਛੱਤ ਦਿਖਾਉਂਦਾ ਹੋਇਆ।

ਸੁਭਾਸ਼ ਚੰਦਰ
ਸਮਾਣਾ, 17 ਜੁਲਾਈ
ਪਿੰਡ ਕਰਹਾਲੀ ਸਾਹਿਬ ਵਿਖੇ ਭਾਰੀ ਮੀਂਹ ਪੈਣ ਕਾਰਨ ਇਕ ਮਕਾਨ ਦੀ ਛੱਤ ਡਿੱਗ ਗਈ ਜਿਸ ਨਾਲ ਪਰਿਵਾਰ ਨੂੰ ਖੁੱਲ੍ਹੇ ਅਸਮਾਨ ਹੇਠਾ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਪੀੜਤ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਬੁੱਧਵਾਰ ਸਵੇਰੇ ਲਗਾਤਾਰ ਮੀਂਹ ਪੈਣ ਕਾਰਨ ਉਸ ਦੇ ਮਕਾਨ ਦੀ ਅਚਾਨਕ ਛੱਤ ਡਿੱਗ ਗਈ। ਉਸ ਦੀਆਂ ਦੋ ਲੜਕੀਆਂ ਅੰਦਰ ਸੌਂ ਰਹੀਆਂ ਸਨ, ਜੋ ਵਾਲ ਵਾਲ ਬਚ ਗਈਆਂ। ਲਖਵੀਰ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੇ ਘਰ ਦੀ ਛੱਤ ਡਿੱਗਣ ਕਾਰਨ ਕਮਰੇ ’ਚ ਰੱਖਿਆ ਬੈੱਡ, ਟੀਵੀ, ਪੇਟੀ, ਵਾਸ਼ਿੰਗ ਮਸ਼ੀਨ, ਪੱਖੇ ਅਤੇ ਹੋਰ ਸਾਮਾਨ ਨੁਕਸਾਨਿਆ ਗਿਆ। ਜ਼ਿਕਰਯੋਗ ਹੈ ਕਿ ਲਖਵੀਰ ਸਿੰਘ ਨੇ ਘਰ ਦੀ ਛੱਤ ਲੱਕੜ ਦੇ ਬਾਲਿਆਂ ਵਾਲੀ ਹੋਣ ਕਰਕੇ 2019 ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਫਾਈਲ ਮੁਕੰਮਲ ਕਰਕੇ ਸਬੰਧਤ ਦਫਤਰ ਪਟਿਆਲਾ ਵਿੱਚ ਜਮ੍ਹਾਂ ਕਰਵਾਈ ਸੀ। ਜੋ ਸਰਕਾਰ ਵੱਲੋਂ ਮਨਜ਼ੂਰ ਹੋਣ ਦੇ ਬਾਵਜੂਦ ਉਸ ਦੇ ਖਾਤੇ ’ਚ ਪੈਸੇ ਨਹੀਂ ਆਏ।

Advertisement

ਮਵੀਕਲਾਂ ਦੇ ਸਕੂਲ ਵਿੱਚ ਪਾਣੀ ਭਰਿਆ

ਪਿੰਡ ਮਵੀਕਲਾਂ ਦੇ ਛੱਪੜ ਦਾ ਪਾਣੀ ਓਵਰਫਲੋਅ ਹੋ ਕੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਭਰਨ ਕਾਰਨ ਬੱਚਿਆਂ ਦੇ ਬੈਠਣ ਵਾਲੇ ਬੈਂਚ ਵੀ ਪਾਣੀ ਵਿੱਚ ਡੁੱਬ ਗਏ ਤੇ ਬੱਚਿਆਂ ਨੂੰ ਹਾਈ ਸਕੂਲ ਵਿੱਚ ਭੇਜਣਾ ਪਿਆ। ਸਕੂਲ ਅਧਿਆਪਕ ਰੁਪਿਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਬਰਸਾਤਾਂ ਦੇ ਮੌਸਮ ਵਿੱਚ ਪਿੰਡ ਦੇ ਛੱਪੜ ਦਾ ਪਾਣੀ ਓਵਰਫਲੋਅ ਹੋ ਕੇ ਸਕੂਲ ਵਿੱਚ ਭਰ ਜਾਂਦਾ ਹੈ। ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਤੇ ਪਿੰਡ ਦੀ ਪੰਚਾਇਤ ਨੂੰ ਜਾਣੂ ਕਰਵਾਇਆ ਗਿਆ ਹੈ, ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਲਈ ਪਾਈਪ ਪਏ ਹੋਏ ਹਨ, ਪਰ ਉਨ੍ਹਾਂ ਰਾਹੀ ਨਿਕਾਸੀ ਸਹੀ ਨਹੀਂ ਹੋ ਰਹੀ। ਪੰਚਾਇਤ ਸਕੱਤਰ ਨੇ ਸਕੂਲ ਦਾ ਦੌਰਾ ਕਰਕੇ ਸਕੂਲ ਦੇ ਸਟਾਫ ਨੂੰ ਭਰੋਸਾ ਦਿੱਤਾ ਕਿ ਛੱਪੜ ਦਾ ਪਾਣੀ ਮੋਟਰ ਰਾਹੀਂ ਜਲਦੀ ਹੀ ਕੱਢ ਦਿੱਤਾ ਜਾਵੇਗਾ।

Advertisement
Advertisement
Advertisement