ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਰਜ਼ੀ ਫਰਮ ਮਾਮਲਾ: ਈਡੀ ਵੱਲੋਂ ਸਿਰਸਾ ’ਚ ਅੱਧੀ ਦਰਜਨ ਤੋਂ ਵੱਧ ਥਾਵਾਂ ’ਤੇ ਛਾਪਮਾਰੀ

05:59 PM Jul 09, 2024 IST
ਇਕ ਘਰ ਦੇ ਬਾਹਰ ਖੜ੍ਹੀਆਂ ਈਡੀ ਟੀਮ ਦੀਆਂ ਗੱਡੀਆਂ। ਫੋਟੋ ਪ੍ਰਭੂ

ਪ੍ਰਭੂ ਦਿਆਲ
ਸਿਰਸਾ, 9 ਜੁਲਾਈ

Advertisement

ਈਡੀ ਨੇ ਅੱਜ ਇਥੇ ਅੱਧੀ ਦਰਜਨ ਤੋਂ ਵੱਧ ਫਰਮਾਂ ਦੇ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਕਥਿਤ ਤੌਰ ‘ਤੇ ਫਰਜ਼ੀ ਫਰਮਾ ਬਣਾ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਦੇ ਮਾਮਲੇ ’ਚ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਫਰਜ਼ੀ ਫਰਮ ਕੇਸ ’ਚ ਪਦਮ ਬਾਂਸਲ, ਮਹੇਸ਼ ਬਾਂਸਲ, ਵਰਿੰਦਰ ਗੁਪਤਾ ਅਤੇ ਕੁਝ ਹੋਰ ਵਿਅਕਤੀਆਂ ਦੇ ਠਿਕਾਣਿਆਂ ’ਤੇ ਛਾਪਾ ਮਾਰਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਈਡੀ ਦੀ ਟੀਮ ਅੱਜ ਸਵੇਰੇ ਸਿਰਸਾ ਪਹੁੰਚੀ, ਕਰੀਬ 40 ਵਾਹਨਾਂ ਵਿੱਚ ਆਏ ਈਡੀ ਦੇ ਅਧਿਕਾਰੀਆਂ ਨੇ ਸੱਤ ਟੀਮਾਂ ਬਣਾਈਆਂ ਹੋਈਆਂ ਸਨ। ਇਸ ਦੌਰਾਨ ਅਧਿਕਾਰੀਆਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਜ਼ਿਕਰਯੋਗ ਹੈ ਕਿ ਫਰਜ਼ੀ ਫਰਮ ਮਾਮਲੇ ’ਚ ਪਦਮ ਬਾਂਸਲ, ਮਹੇਸ਼ ਬਾਂਸਲ ਅਤੇ ਕੁਝ ਹੋਰ ਵਿਅਕਤੀ ਜੇਲ੍ਹ ਵੀ ਜਾ ਚੁੱਕੇ ਹਨ। ਇਨ੍ਹਾਂ ’ਚੋਂ ਪਦਮ ਬਾਂਸਲ ਫਿਲਹਾਲ ਜ਼ਮਾਨਤ ’ਤੇ ਬਾਹਰ ਹਨ। ਪੁਲੀਸ ਵੱਲੋਂ ਜਾਰੀ ਜਾਂਚ ਵਿੱਚ ਹੁਣ ਤੱਕ ਕਈ ਵਿਅਕਤੀਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ।

Advertisement
Advertisement
Advertisement