For the best experience, open
https://m.punjabitribuneonline.com
on your mobile browser.
Advertisement

ਵਿਜੀਲੈਂਸ ਦਾ ਨਕਲੀ ਡੀਐਸਪੀ ਤੇ ਸਬ-ਇੰਸਪੈਕਟਰ ਕਾਬੂ

08:35 AM Jul 11, 2023 IST
ਵਿਜੀਲੈਂਸ ਦਾ ਨਕਲੀ ਡੀਐਸਪੀ ਤੇ ਸਬ ਇੰਸਪੈਕਟਰ ਕਾਬੂ
ਠੱਗੀ ਦੇ ਦੋਸ਼ਾਂ ਹੇਠ ਕਾਬੂ ਕੀਤੇ ਨਕਲੀ ਡੀਐੱਸਪੀ ਅਤੇ ਐਸਆਈ ਪੁਲੀਸ ਟੀਮ ਨਾਲ।
Advertisement

ਜਗਜੀਤ ਸਿੰਘ
ਮੁਕੇਰੀਆਂ, 10 ਜੁਲਾਈ
ਇੱਥੇ ਦੀ ਪੁਲੀਸ ਨੇ ਆਪਣੇ ਆਪ ਨੂੰ ਵਿਜੀਲੈਂਸ ਦਾ ਡੀਐੱਸਪੀ ਤੇ ਐੱਸਆਈ ਦੱਸ ਕੇ ਕਰੀਬ 30-35 ਨੌਜਵਾਨਾਂ ਨਾਲ ਪੰਜਾਬ ਪੁਲੀਸ ਵਿੱਚ ਭਰਤੀ ਕਰਾਉਣ ਦੇ 2.58 ਕਰੋੜ ਦੀ ਠੱਗੀ ਮਾਰਨ ਦੇ ਮਾਮਲੇ ’ਚ 3 ਜਣਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਖ਼ਿਲਾਫ਼ ਅਕਤੂਬਰ 2022 ਵਿੱਚ 1 ਅਤੇ ਮਾਰਚ 2023 ਵਿੱਚ ਦੋ ਕੇਸ ਦਰਜ ਕੀਤੇ ਗਏ ਸਨ। ਪੁਲੀਸ ਨੇ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਪੁੱਛ ਪੜਤਾਲ ਲਈ ਰਿਮਾਂਡ ਹਾਸਲ ਕੀਤਾ ਹੈ। ਪੁਲੀਸ ਅਨੁਸਾਰ ਇਹ ਪਿਛਲੇ ਸਮੇਂ ਤੋਂ ਭਗੌੜੇ ਚਲੇ ਆ ਰਹੇ ਸਨ।
ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਅਤੇ ਐੱਸਐੱਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੰਜੀਵ ਕੁਮਾਰ ਵਾਸੀ ਮੁਹੱਲਾ ਤਿੱਖੋਵਾਲ ਮੁਕੇਰੀਆਂ ਅਤੇ ਅਮਿਤ ਕੁਮਾਰ ਵਾਸੀ ਸੰਗੋ ਕਤਰਾਲਾ ਥਾਣਾ ਮੁਕੇਰੀਆਂ ਸਮੇਤ ਕਰੀਬ 30-35 ਨੌਜਵਾਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਆਪਣੇ ਆਪ ਨੂੰ ਪੰਜਾਬ ਪੁਲੀਸ ਦਾ ਸਬ-ਇੰਸਪੈਕਟਰ ਦੱਸ ਕੇ ਬਲਵਿੰਦਰ ਸਿੰਘ ਵਾਸੀ ਡੇਰਾ ਸੈਦਾ, ਸੁਲਤਾਨਪੁਰ ਲੋਧੀ (ਕਪੂਰਥਲਾ) ਅਤੇ ਆਪਣੇ ਆਪ ਨੂੰ ਵਿਜੀਲੈਂਸ ਦਾ ਡੀਐੱਸਪੀ ਦੱਸ ਕੇ ਰੋਹਿਤ ਕੁਮਾਰ ਵਾਸੀ ਸਹਾਏਪੁਰ, ਜ਼ਿਲ੍ਹਾ ਜਲੰਧਰ ਨੇ ਆਪਣੇ ਗਰੋਹ ਦੇ ਪੁਲੀਸ ਮੁਲਾਜ਼ਮ ਦੱਸਣ ਵਾਲੇ ਦੋ ਹੋਰ ਮੈਂਬਰਾਂ ਹਰਜੀਤ ਸਿੰਘ ਵਾਸੀ ਥਾਣਾਂ ਬੁੱਲੋਵਾਲ ਅਤੇ ਬਲਵੀਰ ਸਿੰਘ ਵਾਸੀ ਦੇਵਾ ਕਲੋਨੀ ਮੁਕੇਰੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਪੰਜਾਬ ਪੁਲੀਸ ਵਿੱਚ ਭਰਤੀ ਕਰਾਉਣ ਦੇ ਨਾਮ ’ਤੇ 2.58 ਕਰੋੜ ਦੀ ਠੱਗੀ ਮਾਰੀ ਹੈ। ਮੁਲਜ਼ਮਾਂ ਨੇ ਕਰੀਬ 30-35 ਨੌਜਵਾਨਾਂ ਨਾਲ ਠੱਗੀ ਮਾਰੀ ਹੈ ਅਤੇ ਨੌਜਵਾਨਾਂ ਨੂੰ ਇਹ ਸਾਰਾ ਕੁਝ ਦਰਸਾਉਣ ਲਈ ਪੰਜਾਬ ਪੁਲੀਸ ਦੇ ਸਿਪਾਹੀ ਦੇ ਰੈਂਕ ਵਾਲੇ ਜਾਅਲੀ ਸ਼ਨਾਖਤੀ ਕਾਰਡ ਅਤੇ ਜੁਆਇੰਨਿੰਗ ਲੈਟਰ ਬਣਾ ਕੇ ਪੰਜਾਬ ਪੁਲੀਸ ਦੀਆਂ ਵਰਤੀਆਂ ਪੁਆ ਕੇ ਆਰਮੀ ਦਸਹਿਰਾ ਗਰਾਊਂਡ ਜਲੰਧਰ, ਅੰਮ੍ਰਿਤਸਰ ਅਤੇ ਫਿਲੌਰ ਵਿਖੇ ਕਮਰੇ ਦੇ ਕਿਰਾਏ ਲੈ ਕੇ ਸਿਖਲਾਈ ਕਰਾਉਂਦੇ ਰਹੇ ਹਨ। ਇਹ ਠੱਗ ਇੰਨੇ ਸ਼ਾਤਿਰ ਸਨ ਕਿ ਭਰਤੀ ਨੂੰ ਅਸਲ ’ਚ ਕੀਤੀ ਭਰਤੀ ਦਿਖਾਉਣ ਲਈ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਬੈਂਕ ਅਕਾਊਂਟ ਖੁੱਲ੍ਹਵਾ ਕੇ 8-10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰੀਬ 3 ਮਹੀਨੇ ਤਨਖਾਹ ਵੀ ਪਾਉਂਦੇ ਰਹੇ। ਉਸ ਤੋਂ ਬਾਅਦ ਉਨਾਂ ਨੂੰ ਕੋਈ ਤਨਖਾਹ ਨਾ ਮਿਲਣ ’ਤੇ ਸਾਰਾ ਭੇਤ ਖੁੱਲ੍ਹਿਆ।

Advertisement

Advertisement
Tags :
Author Image

joginder kumar

View all posts

Advertisement
Advertisement
×