ਜਲੰਧਰ ਵਿੱਚ ਫਰਜ਼ੀ ਡਿਗਰੀ ਘਪਲੇ ਦਾ ਪਰਦਾਫਾਸ਼
10:20 AM Sep 30, 2024 IST
ਪੱਤਰ ਪ੍ਰੇਰਕ
ਜਲੰਧਰ, 29 ਸਤੰਬਰ
ਜਲੰਧਰ ਪੁਲੀਸ ਕਮਿਸ਼ਨਰੇਟ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 196 ਜਾਅਲੀ ਡਿਗਰੀਆਂ ਬਰਾਮਦ ਕਰ ਕੇ ਫਰਜ਼ੀ ਡਿਗਰੀ ਘੁਟਾਲੇ ਵਿੱਚ ਸ਼ਾਮਲ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗਰੋਹ ਹੈ ਜੋ ਜਾਅਲੀ ਡਿਗਰੀਆਂ ਦਾ ਕਾਰੋਬਾਰ ਕਰ ਰਿਹਾ ਸੀ। ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਪੁਸ਼ਕਰ ਗੋਇਲ ਵਾਸੀ ਮੇਨ ਬਜ਼ਾਰ ਨੇੜੇ ਆਟਾ ਚੱਕੀ, ਫੱਤੂ ਢੀਂਗਾ, ਕਪੂਰਥਲਾ, ਹਾਲ ਆਬਾਦ ਕੋਠੀ ਨੰਬਰ 96ਏ, ਗ੍ਰੀਨ ਪਾਰਕ, ਜਲੰਧਰ ਅਤੇ ਵਰਿੰਦਰ ਕੁਮਾਰ, 253, ਮੋਤਾ ਸਿੰਘ ਨਗਰ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਕੁੱਲ 196 ਜਾਅਲੀ ਡਿਗਰੀਆਂ, 53 ਸਟੈਂਪ, 16 ਪਾਸਪੋਰਟ, ਛੇ ਲੈਪਟਾਪ, ਤਿੰਨ ਪ੍ਰਿੰਟਰ, ਇੱਕ ਸਟੈਂਪ ਬਣਾਉਣ ਵਾਲੀ ਮਸ਼ੀਨ ਅਤੇ ਅੱਠ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
Advertisement
Advertisement