ਜੋਧਪੁਰ ਪੁਲੀਸ ਵੱਲੋਂ 5.80 ਲੱਖ ਦੀ ਜਾਅਲੀ ਕਰੰਸੀ ਬਰਾਮਦ
07:34 AM Jul 12, 2024 IST
Advertisement
ਪੱਤਰ ਪ੍ਰੇਰਕ
ਪਟਿਆਲਾ, 11 ਜੁਲਾਈ
ਜੋਧਪੁਰ ਪੁਲੀਸ ਨੇ ਪਟਿਆਲਾ ਪੁਲੀਸ ਦੀ ਮਦਦ ਨਾਲ 5 ਲੱਖ 80 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਧਪੁਰ ਪੁਲੀਸ ਵੱਲੋਂ ਸਨੌਰ ਪੁਲੀਸ ਥਾਣਾ ਇੰਚਾਰਜ ਅਜੇ ਕੁਮਾਰ ਪਰੋਚਾ ਦੀ ਦੇਖਰੇਖ ਹੇਠ ਪੁਲੀਸ ਪਾਰਟੀ ਦੇ ਨਾਲ ਮਿਲ ਕੇ ਮੁਹੱਲਾ ਕਸਾਬੀਆਂ ਵਾਲਾ ਦੇ ਇੱਕ ਘਰ ਵਿੱਚ ਛਾਪਾ ਮਾਰ ਕੇ ਜਾਅਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਅਤੇ ਕੰਪਿਊਟਰ ਬਰਾਮਦ ਕੀਤਾ ਸੀ। ਇਸ ਦੌਰਾਨ ਪੁਲੀਸ ਨੇ ਮੁਲਜ਼ਮ ਗੁਰਜੀਤ ਨੂੰ ਕਾਬੂ ਕਰ ਕੇ 5 ਲੱਖ 80 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਜੋਧਪੁਰ ਵਾਸੀ ਅਸ਼ੋਕ ਕੁਮਾਰ ਵੀ ਸ਼ਾਮਲ ਹੈ, ਜਿਹੜਾ ਕਿ ਕਰੰਸੀ ਨੂੰ ਰਾਜਸਥਾਨ ਵਿੱਚ ਲਿਜਾ ਕੇ ਵਰਤਦਾ ਸੀ। ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement