ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦੇਸ਼ਾਂ ਵਿੱਚ ਠੱਗੀਆਂ ਮਾਰਨ ਵਾਲੇ ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼

10:02 AM Jul 22, 2023 IST
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ। -ਫੋਟੋ: ਹਿਮਾਂਸ਼ੂ

ਗਗਨਦੀਪ ਅਰੋੜਾ
ਲੁਧਿਆਣਾ, 21 ਜੁਲਾਈ
ਲੁਧਿਆਣਾ ਪੁਲੀਸ ਨੇ ਅਜਿਹੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਲੁਧਿਆਣਾ ਵਿੱਚ ਬੈਠ ਕੇ ਅਮਰੀਕਾ, ਕੈਨੇਡਾ ਰਹਿੰਦੇ ਲੋਕਾਂ ਨਾਲ ਠੱਗੀਆਂ ਮਾਰਦੇ ਸਨ। ਪੁਲੀਸ ਨੇ ਇਸ ਮਾਮਲੇ ਵਿੱਚ 27 ਮੁੰਡੇ ਤੇ 2 ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਭ ਪਿੰਡ ਦਾਦ ਸਥਿਤ ਇੱਕ ਘਰ ਵਿੱਚੋਂ ਕਾਫ਼ੀ ਸਮੇਂ ਤੋਂ ਇਹ ਫਰਜ਼ੀ ਕਾਲ ਸੈਂਟਰ ਚਲਾ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚ ਲੁਧਿਆਣਾ, ਗੁਰਦਾਸਪੁਰ ਦੇ ਨਾਲ ਨਾਲ ਗੁਜਰਾਤ, ਦਿੱਲੀ, ਨਾਗਾਲੈਂਡ, ਉਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਮੇਘਾਲਿਆ ਦੇ ਨੌਜਵਾਨ ਵੀ ਸ਼ਾਮਲ ਹਨ। ਪੁਲੀਸ ਨੇ ਗਰੋਹ ਦੇ 2 ਲੋਕਾਂ ਨੂੰ ਪਹਿਲਾਂ ਕਾਬੂ ਕੀਤਾ ਸੀ, ਜਨਿ੍ਹਾਂ ਤੋਂ ਪੁੱਛ-ਪੜਤਾਲ ਤੋਂ ਬਾਅਦ ਸਾਰੀ ਕਹਾਣੀ ਸਾਹਮਣੇ ਆਈ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 14 ਇਲਕੈਟ੍ਰਾਨਿਕਸ ਟੈਬ, ਵੱਖ-ਵੱਖ ਕੰਪਨੀਆਂ ਦੇ 24 ਮੋਬਾਈਲ ਫੋਨ, 2 ਲੈਪਟਾਪ, 1.70 ਲੱਖ ਕੈਸ਼ ਅਤੇ ਹੋਰ ਕਾਗਜ਼ਾਤ ਬਰਾਮਦ ਕੀਤੇ ਹਨ।
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਪੁਲੀਸ ਪਹਿਲਾਂ ਵੀ ਅਜਿਹੇ ਗਰੋਹ ਨੂੰ ਕਾਬੂ ਕਰ ਚੁੱਕੀ ਹੈ। ਹੁਣ ਵੀ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਗੁਜਰਾਤ ਦੇ ਅਹਿਮਾਬਾਦ ਸਥਿਤ ਬਾਪੂ ਨਗਰ ਦਾ ਰਹਿਣ ਵਾਲਾ ਕ੍ਰਿਸ਼ਨ ਤੇ ਉਤਰ ਪ੍ਰਦੇਸ਼ ਦੇ ਬਰਿਆ ਵਾਸੀ ਸਚਨਿ ਸਿੰਘ ਫਰਜ਼ੀ ਕਾਲ ਸੈਂਟਰ ਚਲਾ ਰਹੇ ਹਨ। ਇਨ੍ਹਾਂ ਨਾਲ ਕੁਝ ਲੜਕੀਆਂ ਵੀ ਮਿਲੀਆਂ ਹੋਈਆਂ ਹਨ। ਮੁਲਜ਼ਮ ਖੁਦ ਨੂੰ ਮਾਈਕਰੋ ਸਾਫ਼ਟ ਹੈਡ ਕੁਆਰਟਰ ਤੇ ਐਪਲ ਹੇਡਕੁਆਰਟਰ ਦਾ ਦੱਸ ਕੇ ਫਰਜ਼ੀ ਨੰਬਰ ਦਿੱਤੇ ਹੋਏ ਹਨ। ਜਿਸ ’ਤੇ ਵਿਦੇਸ਼ਾਂ ’ਚ ਬੈਠੇ ਲੋਕ ਆਪਣੀਆਂ ਸ਼ਿਕਾਇਤਾਂ ਦੱਸਦੇ ਹਨ। ਮੁਲਜ਼ਮ ਗ੍ਰਾਹਕਾਂ ਦਾ ਫੋਨ ਸੁਣਦੇ ਸੁਣਦੇ ਸਾਰੀ ਜਾਣਕਾਰੀ ਹਾਸਲ ਕਰ ਲੈਂਦੇ ਹਨ ਤੇ ਉਨ੍ਹਾਂ ਦਾ ਪੂਰਾ ਸਿਸਟਮ ਹੀ ਹੈਕ ਕਰ ਲੈਂਦੇ ਸਨ। ਗਾਹਕਾਂ ਨੂੰ ਇੱਕ ਗਿਫ਼ਟ ਕਾਰਡ ਦਿੱਤਾ ਜਾਂਦਾ ਹੈ ਤੇ ਗਿਫ਼ਟ ਕਾਰਡ ’ਤੇ ਦਿੱਤੇ ਨੰਬਰ ਰਾਹੀਂ ਗਾਹਕਾਂ ਦੇ ਖਾਤਿਆਂ ਦੀ ਜਾਣਕਾਰੀ ਹੈਕ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਸਾਰਾ ਅਕਾਊਂਟ ਖਾਲੀ ਕਰ ਦਿੱਤਾ ਜਾਂਦਾ ਹੈ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਅਮਰੀਕਾ ’ਚ ਰਹਿਣ ਵਾਲੇ ਲੋਕਾਂ ਨੂੰ ਮਾਈਕਰੋ ਸਾਫ਼ਟ ਹੈਡ ਕੁਆਰਟਰ ਤੇ ਐਪਲ ਹੈਡ ਕੁਆਰਟਰ ਤੋਂ ਕਸਟਮਰ ਕੇਅਰ ਸੁਵਿਧਾ ਦੇਣ ਦਾ ਦਾਅਵਾ ਕਰਦੇ ਸਨ। ਜੇਕਰ ਕੋਈ ਗਾਹਕ ਮੁਲਜ਼ਮਾਂ ਵੱਲੋਂ ਦਿੱਤੇ ਨੰਬਰਾਂ ’ਤੇ ਫੋਨ ਕਰਦਾ ਤਾਂ ਪਹਿਲਾਂ ਕਾਲ ਦਿੱਲੀ ਜਾਂਦੀ ਅਤੇ ਬਾਅਦ ’ਚ ਲੁਧਿਆਣਾ ਟਰਾਂਸਫਰ ਹੋ ਜਾਂਦੀ ਸੀ। ਪੁਲੀਸ ਨੇਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਸਚਨਿ ਸਿੰਘ, ਬਾਲ ਕ੍ਰਿਸਨ, ਲੜਕੀ ਵਾਂਚੀ ਮਾਰਕ, ਕਲੀਅਰਨਿ ਖਾਏਰੇਮ, ਕ੍ਰਿਸਨ ਸਿੰਘ, ਅਮਰ ਸਿੰਘ, ਦੀਪਕ ਸ਼ਾਹ, ਯਾਦਵ ਸੰਦੀਪ, ਯਾਦਵ ਸੰਤੋਸ਼, ਕੁਲਦੀਪ, ਕੇਵਿਕਾ, ਮਿਸ਼ਰਾ ਚਿਰਾਗ, ਸੂਰਜ ਰਾਏ, ਵਿਕਾਸ ਸਿੰਘ, ਹਾਰਦਿਕ ਭਰਤ ਭਾਈ ਸੌਲੰਕੀ, ਪ੍ਰਵੀਨ ਸਹਿਗਲ, ਵਿੰਨੀ ਦੇਵ, ਹਰਮਨ ਸਿੰਘ, ਸੂਰਜ ਠਾਕੁਰ, ਗਗਨਦੀਪ ਸਿੰਘ, ਕਾਊਸਿਲੀ, ਮੋਹਾਕਾ ਆਊਮੀ, ਲਵਪ੍ਰੀਤ ਸਿੰਘ, ਰਾਹੁਲ ਠਾਕੁਰ, ਅਰਜੁਨ ਸਿੰਘ ਸਹੋਤਾ, ਵਿਕਾਸ ਯਾਦਵ, ਕਮਲੇਸ਼ ਪਾਲ ਦੇ ਖਿਲਾਫ਼ ਧੋਖਾਧੜੀ ਸਮੇਤ ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

Advertisement

Advertisement