For the best experience, open
https://m.punjabitribuneonline.com
on your mobile browser.
Advertisement

ਫਰਜ਼ੀ ਕਾਲ ਸੈਂਟਰ ਰੈਕੇਟ ਦਾ ਪਰਦਾਫਾਸ਼, 19 ਗ੍ਰਿਫਤਾਰ

02:01 PM Dec 10, 2024 IST
ਫਰਜ਼ੀ ਕਾਲ ਸੈਂਟਰ ਰੈਕੇਟ ਦਾ ਪਰਦਾਫਾਸ਼  19 ਗ੍ਰਿਫਤਾਰ
Advertisement

ਕੋਲਕਾਤਾ, 10 ਦਸੰਬਰ

Advertisement

ਕੋਲਕਾਤਾ ਪੁਲੀਸ ਨੇ ਇੱਕ ਕਾਲ ਸੈਂਟਰ ਰੈਕੇਟ ਦਾ ਪਰਦਾਫਾਸ਼ ਕਰਦਿਆਂ ਸੋਮਵਾਰ ਦੇਰ ਰਾਤ 19 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸਿਟੀ ਪੁਲੀਸ ਦੇ ਸੂਤਰਾਂ ਨੇ ਕਿਹਾ ਕਿ ਰੈਕੇਟ ਇਕ ਲੁਭਾਉਣ ਵਾਲੇ ਆਫ਼ਰ ਸਬੰਧਤ ਡਿਵਾਈਸਾਂ ਦੀ ਪੇਸ਼ਕਸ਼ ਕਰਦਿਆਂ ਇੱਕ ਐਂਟੀ-ਮਾਲਵੇਅਰ ਐਪ ਨੂੰ ਡਾਉਨਲੋਡ ਕਰਨ ਦੀ ਪੇਸ਼ਕਸ਼ ਦੇ ਰਿਹਾ ਸੀ। ਇੱਕ ਵਾਰ ਜਦੋਂ ਵਿਅਕਤੀ (ਟਾਰਗੇਟ) ਜਾਲ ਵਿੱਚ ਫਸ ਜਾਂਦਾ ਤਾਂ ਡਾਉਨਲੋਡ ਕਰਵਾਈ ਐਪ ਰਾਹੀਂ ਉਸ ਦੇ ਪੂਰੇ ਡੇਟਾ ਨੂੰ ਸਾਂਝਾ ਕਰ ਲਿਆ ਜਾਂਦਾ।

Advertisement

ਇਸ ਜਾਲਸਾਜ਼ੀ ਵਿਚ ਫਸ ਕੇ ਕਈ ਸਾਰੇ ਪੀੜਤਾਂ ਨੇ ਆਪਣੇ ਬੈਂਕਾਂ ਤੋਂ ਵੱਡੀ ਮਾਤਰਾ ਵਿੱਚ ਪੈਸਾ ਗੁਆ ਦਿੱਤਾ। ਸਿਟੀ ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਅਜਿਹੇ ਹੀ ਇੱਕ ਪੀੜਤ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਸਿਟੀ ਪੁਲੀਸ ਦੇ ਸੂਹੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਪਤਾ ਲਗਾਇਆ ਕਿ ਸਾਰੀ ਧੋਖਾਧੜੀ ਦੱਖਣੀ ਕੋਲਕਾਤਾ ਦੇ ਬਾਲੀਗੰਜ ਤੋਂ ਬਾਹਰ ਸਥਿਤ ਇੱਕ ਰਿਹਾਇਸ਼ੀ ਫਲੈਟ ਤੋਂ ਚੱਲ ਰਹੀ ਸੀ।

ਇਸੇ ਤਹਿਤ ਸਿਟੀ ਪੁਲੀਸ ਦੇ ਤਫ਼ਤੀਸ਼ੀ ਅਧਿਕਾਰੀਆਂ ਦੀ ਟੀਮ ਨੇ ਸੋਮਵਾਰ ਰਾਤ ਨੂੰ ਇਕ ਰਿਹਾਇਸ਼ ’ਤੇ ਅਚਾਨਕ ਛਾਪਾ ਮਾਰ ਕੇ ਇਸ ਸਬੰਧ ਵਿੱਚ 19 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀਆਂ ਨੇ ਫਲੈਟ ਤੋਂ ਕਈ ਲੈਪਟਾਪ, ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕੀਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਫਲੈਟ ਨੂੰ ਪਹਿਲਾਂ ਹੀ ਸੀਲ ਕਰ ਦਿੱਤਾ ਗਿਆ ਹੈ, ਇਸ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ 19 ਵਿਅਕਤੀ ਉਸ ਫਰਜ਼ੀ ਕਾਲ ਸੈਂਟਰ ਵਿਚ ਸਿਰਫ਼ ਕਰਮਚਾਰੀ ਸਨ ਅਤੇ ਰੈਕੇਟ ਦੇ ਪਿੱਛੇ ਕੋਂਈ ਹੋਰ ਕੰਮ ਕਰ ਰਿਹਾ ਹੈ। ਪਤਾ ਲੱਗਾ ਹੈ ਕਿ ਰੈਕੇਟ ਦਾ ਨਿਸ਼ਾਨਾ ਸਿਰਫ਼ ਭਾਰਤੀ ਹੀ ਨਹੀਂ ਸਗੋਂ ਵਿਦੇਸ਼ੀ ਵੀ ਸਨ। ਆਈਏਐੱਨਐੱਸ

Advertisement
Author Image

Puneet Sharma

View all posts

Advertisement