ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਰਜ਼ੀ ਜ਼ਮਾਨਤ ਬਾਂਡ ਦੇਣ ਵਾਲੇ ਗਰੋਹ ਦਾ ਪਰਦਾਫਾਸ਼

08:38 AM Jan 10, 2024 IST
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ। -ਫੋਟੋ ਮਲਕੀਅਤ ਸਿੰਘ

ਪੱਤਰ ਪ੍ਰੇਰਕ
ਜਲੰਧਰ, 9 ਜਨਵਰੀ
ਇੱਥੋਂ ਦੀ ਕਮਿਸ਼ਨਰੇਟ ਪੁਲੀਸ ਨੇ ਮੰਗਲਵਾਰ ਨੂੰ ਅਪਰਾਧਕ ਮਾਮਲਿਆਂ ’ਚ ਫਰਜ਼ੀ ਜ਼ਮਾਨਤ ਬਾਂਡ ਦੇਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕਮਿਸ਼ਨਰੇਟ ਪੁਲੀਸ ਨੂੰ ਸੂਹ ਮਿਲੀ ਸੀ ਕਿ ਸੂਬੇ ਵਿੱਚ ਹਾਈਪ੍ਰੋਫਾਈਲ ਗਰੋਹ ਚੱਲ ਰਿਹਾ ਹੈ ਜੋ ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਅਪਰਾਧਕ ਮਾਮਲਿਆਂ ਵਿੱਚ ਝੂਠੀ ਜ਼ਮਾਨਤ ਦੇ ਕੇ ਕੰਮ ਕਰ ਰਿਹਾ ਹੈ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਐਫਆਈਆਰ ਨੰਬਰ 01 ਮਿਤੀ 05.01.2024 ਅਧੀਨ 419, 420, 465, 467, 468, 47, 120 ਬੀ ਆਈਪੀਸੀ ਥਾਣਾ ਭਾਰਗੋ ਕੈਂਪ ਜਲੰਧਰ ਵਿੱਚ ਦਰਜ ਕੀਤੀ ਗਈ ਸੀ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਹ ਗਰੋਹ ਅਦਾਲਤਾਂ ਵਿੱਚ ਜਾਅਲੀ ਜ਼ਮਾਨਤ ਵਜੋਂ ਆਈਡੀ ਕਾਰਡ, ਆਧਾਰ ਕਾਰਡ, ਸਟੈਂਪ ਵਰਗੇ ਝੂਠੇ/ ਜਾਅਲੀ ਦਸਤਾਵੇਜ਼ ਪੇਸ਼ ਕਰਦਾ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੇ ਡੂੰਘਾਈ ਨਾਲ ਪੜਤਾਲ ਕਰਨ ਤੋਂ ਬਾਅਦ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਤਰਲੋਕ ਸਿੰਘ, ਰਵੀ ਕੁਮਾਰ ਪੁੱਤਰ ਅਸ਼ੋਕ ਕੁਮਾਰ, ਪੰਕਜ ਰਾਮ ਉਰਫ ਗੰਜੂ ਪੁੱਤਰ ਗੁਰਨਾਮ ਦਾਸ, ਗੁਰਮੀਤ ਸਿੰਘ ਪੁੱਤਰ ਇੰਦਰ ਸਿੰਘ, ਸੁਖਦੇਵ ਕੁਮਾਰ ਪੁੱਤਰ ਮੋਹਨ ਲਾਲ ਸ਼ਰਮਾ, ਰਾਕੇਸ਼ ਕੁਮਾਰ ਪੁੱਤਰ ਮਹਿੰਦਰ ਰਾਮ ਅਤੇ ਜੋਧਾ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਕੋਲੋਂ 122 ਜਾਅਲੀ ਆਧਾਰ ਕਾਰਡ, 41 ਜਾਅਲੀ ਜ਼ਿਲ੍ਹਾ ਕੁਲੈਕਟਰ ਕਾਰਡ/ ਲੰਬਰਦਾਰ ਕਾਰਡ, 15 ਤਹਿਸੀਲਦਾਰ ਅਤੇ ਲੰਬੜਦਾਰ ਦੇ ਜਾਅਲੀ ਸਟੈਂਪ ਅਤੇ 35 ਫਰਦਾਂ ਸਣੇ ਵੱਡੀ ਗਿਣਤੀ ਵਿੱਚ ਜਾਅਲੀ ਦਸਤਾਵੇਜ਼ ਇੱਕ ਕੰਪਿਊਟਰ, ਇੱਕ ਪ੍ਰਿੰਟਰ ਅਤੇ ਸੱਤ ਸਟੈਂਪ ਪੈਡ ਬਰਾਮਦ ਕੀਤੇ ਗਏ ਹਨ।

Advertisement

Advertisement