For the best experience, open
https://m.punjabitribuneonline.com
on your mobile browser.
Advertisement

ਮੇਲੇ ਸਾਡੇ ਵਿਰਸੇ ਤੇ ਪ੍ਰੰਪਰਾ ਦੇ ਪ੍ਰਤੀਕ: ਰਣਜੀਤ ਸਿੰਘ

09:47 AM Aug 20, 2024 IST
ਮੇਲੇ ਸਾਡੇ ਵਿਰਸੇ ਤੇ ਪ੍ਰੰਪਰਾ ਦੇ ਪ੍ਰਤੀਕ  ਰਣਜੀਤ ਸਿੰਘ
ਲੋਕ ਨਾਚ ਵਿੱਚ ਹਿੱਸਾ ਲੈਣ ਵਾਲੀਆਂ ਲੜਕੀਆਂ। -ਫੋਟੋ: ਪ੍ਰਭੂ
Advertisement

ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਏਲਨਾਬਾਦ/ਸਿਰਸਾ, 19 ਅਗਸਤ
ਗੁਰਦੇਵ ਚੈਰੀਟੇਬਲ ਟਰੱਸਟ ਸੰਤਨਗਰ ਵੱਲੋਂ ਮੇਲਾ ਤੀਆਂ ਦਾ ਪ੍ਰੋਗਰਾਮ ਕਰਵਾਇਆ। ਇਸ ਮੌਕੇ ਹਰਿਆਣਾ ਦੇ ਊਰਜਾ ਮੰਤਰੀ ਰਣਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਇੰਦਰਾ ਚੌਟਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਦਿੱਲੀ ਹਾਈ ਕੋਰਟ ਦੇ ਮੈਜਿਸਟਰੇਟ ਅਭਿਸ਼ੇਕ ਸ਼ਰਮਾ ਅਤੇ ਐਡਵੋਕੇਟ ਪਰਮਿੰਦਰ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪੰਜਾਬ ਦੀ ਮਸ਼ਹੂਰ ਗਾਇਕਾ ਸਤਵਿੰਦਰ ਬਿੱਟੀ ਨੇ ਆਪਣੀ ਲੋਕ ਗਾਇਕੀ ਨਾਲ ਇਸ ਮੇਲੇ ਵਿੱਚ ਰੰਗ ਬੰਨ੍ਹਿਆ। ਇਸ ਦੌਰਾਨ ਖੀਰ, ਪੂੜੇ ਅਤੇ ਚੌਲਾਂ ਦਾ ਲੰਗਰ ਵੀ ਲਗਾਇਆ ਗਿਆ। ਰਣਜੀਤ ਸਿੰਘ ਨੇ ਕਿਹਾ ਕਿ ਤੀਜ ਦਾ ਤਿਉਹਾਰ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦਾ ਮੁੱਖ ਤਿਉਹਾਰ ਹੈ। ਇਹ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਉਨ੍ਹਾਂ ਮੇਲੇ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਟਰੱਸਟ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ ਲਈ ਲਗਾਤਾਰ ਯਤਨਸ਼ੀਲ ਹੈ। ਮੇਲੇ ਦੌਰਾਨ ਔਰਤਾਂ ਲਈ ਝੂਲੇ, ਖਾਣ-ਪੀਣ ਦੀਆਂ ਸਟਾਲਾਂ, ਪੰਜਾਬੀ ਵਿਰਸੇ ਨਾਲ ਸਬੰਧਤ ਵਸਤੂਆਂ, ਗਾਇਕੀ ਅਤੇ ਗਿੱਧੇ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਸਣੇ ਸੈਂਕੜੇ ਔਰਤਾਂ ਨੇ ਗਿੱਧਾ ਅਤੇ ਭੰਗੜਾ ਪਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ।

Advertisement
Advertisement
Author Image

joginder kumar

View all posts

Advertisement
×