For the best experience, open
https://m.punjabitribuneonline.com
on your mobile browser.
Advertisement

ਫੈਕਟਰੀ ਧਮਾਕਾ ਮਾਮਲਾ: ਮਾਲਕ ਪਿਤਾ-ਪੁੱਤਰ ਸਮੇਤ ਠੇਕੇਦਾਰ ਗ੍ਰਿਫ਼ਤਾਰ

09:36 AM May 31, 2025 IST
ਫੈਕਟਰੀ ਧਮਾਕਾ ਮਾਮਲਾ  ਮਾਲਕ ਪਿਤਾ ਪੁੱਤਰ ਸਮੇਤ ਠੇਕੇਦਾਰ ਗ੍ਰਿਫ਼ਤਾਰ
ਧਮਾਕੇ ਤੋਂ ਬਾਅਦ ਦੀ ਫਾਈਲ ਫੋਟੋ।
Advertisement

ਅਰਚਿਤ ਵਾਟਸ
ਮੁਕਤਸਰ, 31 ਮਈ

Advertisement

ਮੁਕਤਸਰ ਜ਼ਿਲ੍ਹਾ ਪੁਲੀਸ ਨੇ ਪਿੰਡ ਫਤੂਹੀਵਾਲਾ ਵਿਖੇ ਇੱਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ਵਿੱਚ ਹੋਏ ਭਿਆਨਕ ਧਮਾਕੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਆਮ ਆਦਮੀ ਪਾਰਟੀ (ਆਪ) ਦਾ ਕਾਰਕੁਨ ਤਰਸੇਮ ਸਿੰਘ, ਉਸਦਾ ਪੁੱਤਰ ਨਵਰਾਜ ਸਿੰਘ ਅਤੇ ਮਜ਼ਦੂਰ ਠੇਕੇਦਾਰ ਰਾਜ ਕੁਮਾਰ ਸ਼ਾਮਲ ਹਨ। ਤਰਸੇਮ ਦੀ ਪਤਨੀ ਸੁਖਚੈਨ ਕੌਰ, ਜਿਸ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ, ਫਿਲਹਾਲ ਫਰਾਰ ਹੈ।
ਜ਼ਿਕਰਯੋਗ ਹੈ ਕਿ ਫੈਕਟਰੀ ਵਿਚ ਹੋਏ ਇਸ ਧਮਾਕੇ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕੁਝ ਔਰਤਾਂ ਤੇ ਨਾਬਾਲਗਾਂ ਸਮੇਤ ਲਗਭਗ 30 ਜਣੇ ਜ਼ਖਮੀ ਹੋਏ ਸਨ। ਮੁਕਤਸਰ ਦੇ ਐੱਸਐੱਸਪੀ ਅਖਿਲ ਚੌਧਰੀ ਨੇ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਅਤੇ ਸ਼ਾਮਲ ਕਿਸੇ ਹੋਰ ਵਿਅਕਤੀ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
Advertisement
Author Image

Puneet Sharma

View all posts

Advertisement