For the best experience, open
https://m.punjabitribuneonline.com
on your mobile browser.
Advertisement

ਜਮਹੂਰੀ ਸਭਾ ਵੱਲੋਂ ਤੱਥ ਖੋਜ ਰਿਪੋਰਟ ਜਾਰੀ

06:51 AM Feb 10, 2024 IST
ਜਮਹੂਰੀ ਸਭਾ ਵੱਲੋਂ ਤੱਥ ਖੋਜ ਰਿਪੋਰਟ ਜਾਰੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 9 ਫਰਵਰੀ
ਜਮਹੂਰੀ ਅਧਿਕਾਰ ਸਭਾ ਬਠਿੰਡਾ ਦੀ ਪੰਜ ਮੈਂਬਰੀ ਪੜਤਾਲੀਆ ਟੀਮ ਨੇ ਰਾਮਾ ਮੰਡੀ ’ਚ ਬੀਤੀ 24 ਜਨਵਰੀ ਨੂੰ ਇੱਕ ਈਸਾਈ ਧਰਮ ਨਾਲ ਸਬੰਧਤ ਲੜਕੀ ਸ਼ਾਇਨਾ ਖ਼ਿਲਾਫ਼ ਕਥਿਤ ਧਾਰਮਿਕ ਭਾਵਨਾਵਾਂ ਭੜਕਾਉਣ ਤਹਿਤ ਦਰਜ 295- ਏ ਤਹਿਤ ਕੇਸ ਨੂੰ ‘ਵਾਧੇ ਦੀ ਕਾਰਵਾਈ’ ਕਰਾਰ ਦਿੱਤਾ ਹੈ। ਟੀਮ ਨੇ ਮਸ਼ਵਰਾ ਦਿੱਤਾ ਹੈ ਕਿ ਇਸ ਮਸਲੇ ਨੂੰ ਭਾਈਚਾਰਕ ਤੌਰ ’ਤੇ ਸੁਲਝਾਇਆ ਜਾਣਾ ਚਾਹੀਦਾ ਹੈ। ਪੜਤਾਲੀਆ ਟੀਮ ’ਚ ਸ਼ਾਮਲ ਸਭਾ ਦੇ ਸੂਬਾ ਸਕੱਤਰ ਪ੍ਰਿਤਪਾਲ ਸਿੰਘ, ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਸਕੱਤਰ ਸੁਦੀਪ ਸਿੰਘ, ਸੂਬਾ ਕਮੇਟੀ ਮੈਂਬਰ ਐੱਨ ਕੇ ਜੀਤ, ਜਗਦੇਵ ਸਿੰਘ, ਪ੍ਰੈੱਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਮੀਡੀਆ ਨੂੰ ਪੜਤਾਲੀਆ ਰਿਪੋਰਟ ਜਾਰੀ ਕਰਦਿਆਂ ਦੱਸਿਆ ਕਿ ਵੀਡੀਓ’ਜ਼ ਬਾਰੇ ਸ਼ਾਇਨਾ ਵੱਲੋਂ ਆਪਣੇ ਇੰਸਟਾਗ੍ਰਾਮ ’ਤੇ ਵੀਡੀਓ ਮੈਸੇਜ਼ ਪਾ ਕੇ ਪ੍ਰਤੀਕਿਰਿਆ ਕੀਤੀ ਗਈ, ਜਿਸ ਵਿੱਚ ਮੱਧ ਪ੍ਰਦੇਸ਼ ਅੰਦਰ ਚਰਚਾਂ ’ਤੇ ਝੰਡਾ ਲਹਿਰਾਉਣ ਵਾਲੇ ਲੋਕਾਂ ਬਾਰੇ ਤਲਖ਼ ਸ਼ਬਦ ਵੀ ਵਰਤੇ ਗਏ। ਉਨ੍ਹਾਂ ਦੱਸਿਆ ਕਿ ਮੁਆਫ਼ੀ ਮੰਗਦੀ ਵੀਡੀਓ ਵੀ ਸ਼ਾਇਨਾ ਵੱਲੋਂ ਦੋ ਘੰਟੇ ਬਾਅਦ ਹੀ ਸੋਸ਼ਲ ਮੀਡੀਆ ’ਤੇ ਪਾਈ ਗਈ ਅਤੇ ਉਸ ਨਾਲ ਰਹਿੰਦੇ ਵਿੱਕੀ ਉਰਫ਼ ਵਿਸ਼ਾਲ ਅਰੋੜਾ ਵੱਲੋਂ ਵੀ ਲੋਕਾਂ ਦੇ ਇਕੱਠ ਵਿੱਚ ਆ ਕੇ ਮੁਆਫ਼ੀ ਮੰਗ ਲਈ ਗਈ, ਪਰ ਇਸ ਦੇ ਬਾਵਜੂਦ ਦੇਰ ਰਾਤ ਵਿੱਕੀ ਅਰੋੜਾ ਦੀ ਰਿਹਾਇਸ਼ ’ਤੇ ਉਸ ਦੀ ਕੁੱਟਮਾਰ ਕੀਤੀ ਗਈ, ਦੁਕਾਨਾਂ ਬੰਦ ਕਰਵਾਈਆਂ ਗਈਆਂ ਅਤੇ ਸ਼ਾਇਨਾ ਖ਼ਿਲਾਫ਼ 295-ਏ ਤਹਿਤ ਪਰਚਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ। ਟੀਮ ਮੈਂਬਰਾਂ ਨੇ ਕਿਹਾ ਕਿ ਸ਼ਾਇਨਾ ’ਤੇ ਦਰਜ ਧਾਰਾ 295-ਏ ਤਹਿਤ ਪਰਚਾ ਰੱਦ ਕੀਤਾ ਜਾਣਾ ਚਾਹੀਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×