ਸ਼ਾਇਰ ਜਗਜੀਤ ਸਿੰਘ ਲੱਡਾ ਨਾਲ ਰੂਬਰੂ
ਮੇਜਰ ਸਿੰਘ ਮਟਰਾਂ
ਭਵਾਨੀਗੜ੍ਹ, 11 ਨਵੰਬਰ
ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਵਿਖੇ ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਅੱਜ ਬਾਲ ਸਾਹਿਤ ਦੇ ਉੱਘੇ ਸ਼ਾਇਰ ਅਤੇ ਸਟੇਟ ਐਵਾਰਡੀ ਅਧਿਆਪਕ ਜਗਜੀਤ ਸਿੰਘ ਲੱਡਾ ਨਾਲ ਰੂ-ਬ-ਰੂ ਕਰਵਾਇਆ ਗਿਆ। ਇਹ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਕੀਤਾ ਗਿਆ। ਮੰਚ ਦੇ ਪ੍ਰਧਾਨ ਕੁਲਵੰਤ ਸਿੰਘ ਖਨੌਰੀ ਨੇ ਦੱਸਿਆ ਕਿ ਜਗਜੀਤ ਸਿੰਘ ਲੱਡਾ ਨੇ ਆਪਣੀ ਪਲੇਠੀ ਪੁਸਤਕ ‘ਕਿਲਕਾਰੀਆਂ’ ਤੋਂ ਉਪਰੰਤ ਲਗਪਗ ਡੇਢ ਦਰਜਨ ਬਾਲ ਸਾਹਿਤ ਦੀਆਂ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ ਹਨ। ਸਮਾਗਮ ਦੌਰਾਨ ਜਗਜੀਤ ਸਿੰਘ ਲੱਡਾ ਨੇ ਸਰੋਤਿਆਂ ਅਤੇ ਲੇਖਕਾਂ ਨਾਲ ਆਪਣੀ ਸਿਰਜਣ ਸ਼ੈਲੀ ਅਤੇ ਵੱਖ-ਵੱਖ ਵਿਧਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਕਵੀ ਦਰਬਾਰ ਵਿੱਚ ਮੂਲ ਚੰਦ ਸ਼ਰਮਾ, ਸ਼ਸ਼ੀ ਬਾਲਾ, ਬਲਜਿੰਦਰ ਸਿੰਘ ਬਾਲੀ ਰੇਤਗੜ੍ਹ, ਗੁਰਦੀਪ ਸਿੰਘ, ਰਜਿੰਦਰ ਸਿੰਘ ਰਾਜਨ, ਗੁਰਜੰਟ ਬੀਂਬੜ, ਅਨੋਖ ਵਿਰਕ, ਪ੍ਰਗਟ ਘੁਮਾਣ, ਉਮੇਸ਼ ਘਈ, ਅਮਨ ਵਸ਼ਿਸ਼ਟ, ਸੁਖਦੇਵ ਧੂਰੀ, ਰੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰੀ ਚੰਦੜ, ਸੰਦੀਪ ਬਖੋਪੀਰ, ਪੁਸ਼ਪਿੰਦਰ ਬਖੋਪੀਰ, ਮੀਤ ਸਕਰੌਦੀ, ਸੁਰਜੀਤ ਮੌਜੀ ਨੇ ਰਚਨਾਵਾਂ ਪੇਸ਼ ਕੀਤੀਆਂ। ਕੁਲਵੰਤ ਖਨੌਰੀ
ਨੇ ਦਾ ਧੰਨਵਾਦ ਕੀਤਾ