For the best experience, open
https://m.punjabitribuneonline.com
on your mobile browser.
Advertisement

ਨਾਵਲਕਾਰ ਜਸਬੀਰ ਮੰਡ ਨਾਲ ਰੂਬਰੂ

08:49 AM Mar 27, 2024 IST
ਨਾਵਲਕਾਰ ਜਸਬੀਰ ਮੰਡ ਨਾਲ ਰੂਬਰੂ
ਪੁਸਤਕਾਂ ਨੂੰ ਲੋਕ ਅਰਪਣ ਕਰਦੇ ਹੋਏ ਅਦਾਕਾਰਾ ਮਨਜੀਤ ਕੌਰ ਔਲਖ ਤੇ ਹੋਰ।
Advertisement

ਪੱਤਰ ਪ੍ਰੇਰਕ
ਪਟਿਆਲਾ, 26 ਮਾਰਚ
ਸਾਂਝਾ ਸਾਹਿਤਕ ਮੰਚ ਪਟਿਆਲਾ ਵੱਲੋਂ ਸਾਹਿਤਕ ਮਿਲਣੀ ਕਰਵਾਈ ਗਈ। ਸੁਖਵਿੰਦਰ ਚਹਿਲ, ਹਰਦੀਪ ਸਭਰਵਾਲ, ਨਵਦੀਪ ਸਿੰਘ ਮੁੰਡੀ, ਅਮਰਜੀਤ ਖਰੌਡ, ਪਾਲ ਖਰੌਡ ਤੇ ਢੱਲ ਗੁਰਮੀਤ ਵੱਲੋਂ ਕਰਵਾਏ ਜਾ ਰਹੇ ਇਸ ਉਪਰਾਲੇ ਤਹਿਤ ਇਸ ਵਾਰ ਨਾਵਲਕਾਰ ਜਸਬੀਰ ਮੰਡ ਨਾਲ ਰੂਬਰੂ ਕਰਵਾਇਆ ਗਿਆ। ਇਸ ਮੌਕੇ ਸੁਰਿੰਦਰ ਸ਼ਰਮਾ, ਡਾ. ਅਮਰਜੀਤ ਕੌਂਕੇ, ਬਲਬੀਰ ਜਲਾਲਾਬਾਦੀ ਤੇ ਬਲਰਾਮ ਹਾਜ਼ਰ ਰਹੇ।
ਜਸਬੀਰ ਮੰਡ ਨੇ ਕਿਹਾ,‘ਜਦੋਂ ਅਸੀਂ ਕਿਸੇ ਗੱਲ, ਘਟਨਾ ਜਾਂ ਵਸਤੂ ਨੂੰ ਆਦਤ ਅਨੁਸਾਰ ਦੇਖਦੇ ਹਾਂ ਤਾਂ ਅਸੀਂ ਉਸ ਦੇ ਯਥਾਰਥ ਨੂੰ ਨਹੀਂ ਦੇਖ ਸਕਦੇ।’ ਉਨ੍ਹਾਂ ਕਿਹਾ ਕਿ ਲੇਖਕ ਬੇਸ਼ੱਕ ਸਮਾਜ ਵਿੱਚ ਸਿੱਧੇ ਤੌਰ ’ਤੇ ਬਦਲਾਅ ਨਹੀਂ ਲਿਆ ਸਕਦਾ ਪਰ ਉਹ ਜਾਗ੍ਰਿਤ ਕਰਨ ਦਾ ਕਾਰਜ ਕਰ ਸਕਦਾ ਹੈ। ਨਵਦੀਪ ਮੁੰਡੀ ਨੇ ਜਸਬੀਰ ਮੰਡ ਦੇ ਨਾਵਲ ‘ਬੋਲ ਮਰਦਾਨਿਆ’ ਦੇ ਕੁਝ ਅੰਸ਼ ਸਰੋਤਿਆਂ ਨੂੰ ਪੜ੍ਹ ਕੇ ਸੁਣਾਏ। ਸੁਰਿੰਦਰ ਸ਼ਰਮਾ ਨੇ ਕਿਹਾ ਕਿ ਅਧਿਆਤਮਿਕ ਤੇ ਧਾਰਮਿਕ ਹੋਣਾ ਦੋ ਅੱਡ ਅੱਡ ਗੱਲਾਂ ਹਨ ਅਤੇ ਇਹ ਨਾਵਲ ਅਧਿਆਤਮਿਕ ਹੈ ਧਾਰਮਿਕ ਨਹੀਂ। ਅਮਰਜੀਤ ਕੌਂਕੇ ਤੇ ਬਲਬੀਰ ਜਲਾਲਾਬਾਦੀ ਨੇ ਜਸਬੀਰ ਮੰਡ ਦੀ ਲੇਖਣ ਸ਼ੈਲੀ ਦੇ ਵੱਖ ਵੱਖ ਪਹਿਲੂਆਂ ਬਾਰੇ ਗੱਲ ਕੀਤੀ। ਬਲਰਾਮ ਨੇ ਕਿਹਾ ਕਿ ਉਹ ਇਸ ਨਾਵਲ ’ਤੇ ਸਕਰੀਨ ਪਲੇਅ ਵੀ ਲਿਖ ਚੁੱਕੇ ਹਨ। ਉਪਰੰਤ ਸਾਂਝਾ ਸਾਹਿਤਕ ਮੰਚ ਵੱਲੋਂ ਜਸਬੀਰ ਮੰਡ ਦਾ ਸਨਮਾਨ ਕੀਤਾ ਗਿਆ।

Advertisement

Advertisement
Author Image

joginder kumar

View all posts

Advertisement
Advertisement
×