For the best experience, open
https://m.punjabitribuneonline.com
on your mobile browser.
Advertisement

ਪਰਵਾਸੀ ਲੇਖਕ ਕੇਹਰ ਸਿੰਘ ਮਠਾੜੂ ਨਾਲ ਰੂ-ਬ-ਰੂ

06:51 AM Apr 05, 2024 IST
ਪਰਵਾਸੀ ਲੇਖਕ ਕੇਹਰ ਸਿੰਘ ਮਠਾੜੂ ਨਾਲ ਰੂ ਬ ਰੂ
ਪੁਸਤਕਾਂ ਲੋਕ ਅਰਪਣ ਕਰਦੇ ਹੋਏ ਪਤਵੰਤੇ। -ਫੋਟੋ: ਚਿੱਲਾ
Advertisement

ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 4 ਅਪਰੈਲ
ਰਾਮਗੜ੍ਹੀਆ ਸਭਾ ਮੁਹਾਲੀ ਵੱਲੋਂ ਕੈਨੇਡਾ ਤੋਂ ਆਏ ਨਾਮਵਰ ਲੇਖਕ ਅਤੇ ਕਵੀ ਕੇਹਰ ਸਿੰਘ ਮਠਾੜੂ ਨਾਲ ਰੂ-ਬ-ਰੂ ਕਰਾਇਆ ਗਿਆ। ਇਸ ਮੌਕੇ ਲੇਖਕ ਦੀਆਂ ਭਾਈ ਲਾਲੋ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਬੰਧੀ ਲਿਖੀਆਂ ਦੋ ਵਾਰਤਕ ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਸਭਾ ਦੇ ਪ੍ਰਧਾਨ ਕਰਮ ਸਿੰਘ ਬਬਰਾ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਸ੍ਰੀ ਬਬਰਾ ਨੇ ਲੇਖਕ ਨਾਲ ਜਾਣ-ਪਛਾਣ ਕਰਾਈ। ਇਸ ਮੌਕੇ ਦਰਸ਼ਨ ਸਿੰਘ ਕਲਸੀ, ਜਸਵੰਤ ਸਿੰਘ ਭੁੱਲਰ ਅਤੇ ਅਜੀਤ ਸਿੰਘ ਰਨੌਤਾ ਵੱਲੋਂ ਰਾਮਗੜ੍ਹੀਆ ਭਾਈਚਾਰੇ ਦੀਆਂ ਪ੍ਰਾਪਤੀਆਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਮੁੱਖ ਮਹਿਮਾਨ ਕੇਹਰ ਸਿੰਘ ਮਠਾੜੂ ਨੇ ਆਪਣੀਆਂ ਪੁਸਤਕਾਂ ਅਤੇ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਵਿਚਾਰ ਰੱਖੇ। ਇਸ ਮੌਕੇ ਕੇਹਰ ਸਿੰਘ ਮਠਾੜੂ, ਕੁਲਵਿੰਦਰ ਸਿੰਘ ਬਾਂਸਲ ਮੁੰਬਈ ਅਤੇ ਰਾਮਗੜ੍ਹੀਆ ਦਰਪਣ ਜਲੰਧਰ ਦੇ ਸੰਪਾਦਕ ਭੁਪਿੰਦਰ ਸਿੰਘ ਉੱਭੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗੁਰਚਰਨ ਸਿੰਘ ਨੰਨੜ੍ਹਾ, ਡਾ. ਸਤਵਿੰਦਰ ਸਿੰਘ ਭੰਮਰਾ, ਬਲਜੀਤ ਸਿੰਘ ਜੰਡੂ, ਨਰਿੰਦਰ ਸਿੰਘ ਸੰਧੂ, ਪਰਦੀਪ ਸਿੰਘ ਭਾਰਜ, ਮਨਜੀਤ ਸਿੰਘ ਮਾਨ ਅਤੇ ਸੂਰਤ ਸਿੰਘ ਕਲਸੀ ਹਾਜ਼ਰ ਸਨ।

Advertisement

Advertisement
Author Image

Advertisement
Advertisement
×