ਅਲਗੋਜ਼ਾਵਾਦਕ ਕਰਮਜੀਤ ਬੱਗਾ ਨਾਲ ਰੂ-ਬ-ਰੂ
ਪੱਤਰ ਪ੍ਰੇਰਕ
ਖਰੜ, 5 ਜੂਨ
ਪੰਜਾਬੀ ਸਾਹਿਤ ਸਭਾ (ਰਜਿ) ਖਰੜ ਦੀ ਮਾਸਿਕ ਸਾਹਿਤਕ ਇਕੱਤਰਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਮੜੌਲਵੀ ਨੇ ਕੀਤਾ। ਇਕੱਤਰਤਾ ਵਿੱਚ ਕੌਮਾਂਤਰੀ ਅਲਗੋਜ਼ਾਵਾਦਕ ਕਰਮਜੀਤ ਬੱਗਾ ਨਾਲ ਰੂ-ਬ-ਰੂ ਕੀਤਾ ਗਿਆ। ਉਨ੍ਹਾਂ ਅਲਗੋਜ਼ੇ ਦੀ ਖੂਬਸੂਰਤ ਪੇਸ਼ਕਾਰੀ ਦਿੱਤੀ। ਪ੍ਰੋਗਰਾਮ ‘ਮੇਰੀ ਪੁਸਤਕ ਮੇਰੀ ਦ੍ਰਿਸ਼ਟੀ’ ਤਹਿਤ ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਨੇ ਆਪਣੀ ਪੁਸਤਕ ‘ਗੁਸਤਾਖੀਆਂ’ ਬਾਰੇ ਵਿਚਾਰ ਪੇਸ਼ ਕੀਤੇ। ਕਵੀ ਦਰਬਾਰ ਮੌਕੇ ਅਮਰਜੀਤ ਕੌਰ ਮੋਰਿੰਡਾ, ਐਡਵੋਕੇਟ ਰਵਿੰਦਰ ਸਿੰਘ ਸੈਂਪਲਾ, ਸੁਖਦੀਪ ਸਿੰਘ ਸਹੌੜਾਂ, ਕਾਮਰੇਡ ਗੁਰਨਾਮ ਸਿੰਘ ਰੋਪੜ, ਡਾ. ਸਿਮਰਜੀਤ ਕੌਰ, ਕਰਮਜੀਤ ਸਿੰਘ ਬੱਗਾ, ਦਲਜੀਤ ਕੌਰ ਦਾਊਂ, ਭੁਪਿੰਦਰ ਸਿੰਘ ਭਾਗੋਮਾਜਰਾ, ਰਾਮ ਸਿੰਘ, ਰੋਸਨ ਲਾਲ, ਹਰਸਦੀਪ ਸਿੰਘ ਪੰਨੂ, ਜਸਵੀਰ ਢੋਲੀ, ਨਾਗਰ ਸਿੰਘ ਪਟਿਆਲਾ, ਕੈਪਟਨ ਹਰਮਿੰਦਰ ਸਿੰਘ ਬਡਾਲਾ, ਸ਼ਿਆਮ ਚੋਲਟਾ ਕਲਾਂ ਆਦਿ ਨੇ ਭਾਗ ਲਿਆ। ਇਸ ਮੌਕੇ ਕਰਮਜੀਤ ਬੱਗਾ ਤੇ ਰਵਿੰਦਰ ਸੈਂਪਲਾਂ ਦਾ ਸਨਮਾਨ ਕੀਤਾ ਗਿਆ। ਬਾਨੀ ਸਰਪ੍ਰਸਤ ਮਨਮੋਹਨ ਸਿੰਘ ਦਾਊ ਨੇ ਸਭਾ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਮਾਂ-ਬੋਲੀ ਬਾਰੇ ਵਿਚਾਰ ਪੇਸ਼ ਕੀਤੇ। ਡਾ. ਜਸਪਾਲ ਜੱਸੀ ਨੇ ਧੰਨਵਾਦ ਕੀਤਾ।