ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੇਖਕ ਤਰਲੋਚਨ ਮੀਰ ਨਾਲ ਰੂ-ਬ-ਰੂ ਸਮਾਗਮ

06:48 AM Jun 10, 2024 IST
ਭਵਾਨੀਗੜ੍ਹ ਵਿੱਚ ਸ਼ਾਇਰ ਤਰਲੋਚਨ ਮੀਰ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਮੱਟਰਾਂ

ਪੱਤਰ ਪ੍ਰੇਰਕ
ਭਵਾਨੀਗੜ੍ਹ, 9 ਜੂਨ
ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਕੁਲਵੰਤ ਸਿੰਘ ਖਨੌਰੀ ਦੀ ਅਗਵਾਈ ਹੇਠ ਅੱਜ ਸਰਕਾਰੀ ਪ੍ਰਾਇਮਰੀ ਸਕੂਲ (ਕੁੜੀਆਂ) ਵਿੱਚ ਪੰਜਾਬੀ ਦੇ ਸ਼ਾਇਰ ਤਰਲੋਚਨ ਮੀਰ ਨਾਲ ਰੂ-ਬ-ਰੂ ਪ੍ਰੋਗਰਾਮ ਰਚਾਇਆ ਗਿਆ। ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਇਸ ਸਮਾਗਮ ਦੀ ਪ੍ਰਧਾਨਗੀ ਭਾਸ਼ਾ ਵਿਗਿਆਨੀ ਜੰਗ ਸਿੰਘ ਫੱਟੜ ਅਤੇ ਗੀਤਕਾਰ ਮੀਤ ਸਕਰੌਦੀ ਵੱਲੋਂ ਕੀਤੀ ਗਈ। ਇਸ ਮੌਕੇ ਤਰਲੋਚਨ ਮੀਰ ਨੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਵਧੀਆ ਲਿਖਤਾਂ ਦੀ ਸਿਰਜਣਾ ਲਈ ਵਧੀਆ ਪੁਸਤਕਾਂ ਦਾ ਅਧਿਐਨ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਲੇਖਕਾਂ ਨੂੰ ਆਪਣੇ ਘਰ ਵਿੱਚ ਲਾਇਬ੍ਰੇਰੀ ਬਣਾਉਣ ਲਈ ਪ੍ਰੇਰਿਤ ਕੀਤਾ। ਅੰਤਰ, ਸੰਵਾਦ, ਨਦੀ, ਸ਼ਬਦਾਂ ਦੀ ਆਗੋਸ਼ ਆਦਿ ਪੁਸਤਕਾਂ ਦੇ ਲੇਖਕ ਤਰਲੋਚਨ ਮੀਰ ਨੇ ਮੌਜੂਦਾ ਲੇਖਕਾਂ ਅਤੇ ਪੰਜਾਬੀ ਕਵਿਤਾ ਦੀ ਦਿਸ਼ਾ ਅਤੇ ਦਸ਼ਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਸਾਹਿਤਕਾਰਾਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਕਰਨੈਲ ਸਿੰਘ ਬੀਂਬੜ, ਬਲਜੀਤ ਸਿੰਘ ਬਾਂਸਲ, ਰਜਿੰਦਰ ਸਿੰਘ ਰਾਜਨ ਤੇ ਚਰਨਜੀਤ ਸਿੰਘ ਮੀਮਸਾ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ।

Advertisement

Advertisement