ਪੰਜਾਬੀ ਸਾਹਿਤ ਸਭਾ ਵੱਲੋਂ ਰਾਕੇਸ਼ ਸ਼ਰਮਾ ਨਾਲ ਰੂ-ਬ-ਰੂ ਸਮਾਗਮ
ਖੇਤਰੀ ਪ੍ਰਤੀਨਿਧ
ਸੰਗਰੂਰ, 4 ਸਤੰਬਰ
ਪੰਜਾਬੀ ਸਾਹਿਤ ਸਭਾ ਸੰਗਰੂਰ ਵਲੋਂ ਇਕ ਸਾਹਿਤਕ ਸਮਾਗਮ ਦੌਰਾਨ ਅਧਿਆਤਮਵਾਦੀ ਡਾ. ਰਾਕੇਸ਼ ਸ਼ਰਮਾ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਏਪੀ ਸਿੰਘ ਦੀ ਪੁਸਤਕ ‘ਹਿਜ਼ਰ ਤੋਂ ਵਸਲ ਤੱਕ’ ਲੋਕ ਅਰਪਣ ਕੀਤੀ ਗਈ। ਸਮਾਗਮ ਉੱਘੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਦੀ ਪ੍ਰਧਨਾਗੀ ਹੇਠ ਹੋਇਆ ਜਿਸ ਵਿਚ ਪਵਨ ਹਰਚੰਦਪੁਰੀ ਮੁੱਖ ਮਹਿਮਾਨ, ਪ੍ਰਿੰਸੀਪਲ ਸੁਖਜੀਤ ਕੌਰ ਸੋਹੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਜਦੋਂ ਕਿ ਡਾ. ਤੇਜਵੰਤ ਮਾਨ, ਸੁਰਿੰਦਰ ਸ਼ਰਮਾ ਧੂਰੀ, ਸੁਖਦੇਵ ਸਿੰਘ ਔਲਖ ਸ਼ੇਰਪੁਰ, ਨਿਰਮਲਾ ਗਰਗ ਪਾਤੜਾਂ, ਅਨੋਖ ਸਿੰਘ ਵਿਰਕ ਪ੍ਰਧਾਨ ਸਾਬਕਾ ਸੈਨਿਕ ਨੇ ਪ੍ਰਧਾਨਗੀ ਮੰਡਲ ’ਚ ਹਾਜ਼ਰੀ ਭਰੀ। ਡਾ. ਰਾਕੇਸ਼ ਸ਼ਰਮਾ ਨੇ ਅਧਿਆਤਮਕ ਪ੍ਰਾਪਤੀਆਂ ਲਈ ਆਪਣੇ ਜੀਵਨ ਸੰਘਰਸ਼ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਗੁਰਬਾਣੀ ਦਾ ਵਿਸਮਾਦੀ ਫਲਸਫਾ ਹੀ ਮਨੁੱਖ ਨੂੰ ਸਹਿਜ ਵੱਲ ਤੋਰ ਸਕਦਾ ਹੈ। ਇਸ ਮੌਕੇ ਡਾ. ਭਗਵੰਤ ਸਿੰਘ, ਡਾ. ਨਰਵਿੰਦਰ ਕੌਸ਼ਲ, ਅਮਰ ਗਰਗ ਕਲਮਦਾਨ, ਜੰਗ ਸਿੰਘ ਫੱਟੜ, ਕੁਲਵੰਤ ਕਸਕ ਨੇ ਵੀ ਵਿਚਾਰ ਸਾਂਝੇ ਕੀਤੇ। ਕਵੀਆਂ ਧਰਮੀ ਤੁੰਗਾਂ, ਗੁਲਜ਼ਾਰ ਸਿੰਘ ਸ਼ੌਕੀ, ਮੀਤ ਸਕਰੌਦੀ, ਅਮਰਜੀਤ ਅਮਨ ਤੇ ਗੁਰਚਰਨ ਸਿੰਘ ਢੀਂਡਸਾ ਨੇ ਆਪਣੇ ਕਲਾਮ ਪੇਸ਼ ਕੀਤੇ।