ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿੰਗਾਪੁਰ ਹਵਾਈ ਸੈਨਾ ਦਾ ਐੱਫ-16 ਲੜਾਕੂ ਜਹਾਜ਼ ਹਾਦਸਾਗ੍ਰਸਤ

06:59 AM May 09, 2024 IST

ਸਿੰਗਾਪੁਰ: ਸਿੰਗਾਪੁਰ ਹਵਾਈ ਸੈਨਾ ਦਾ ਐੱਫ-16 ਲੜਾਕੂ ਜਹਾਜ਼ ਸੈਨਾ ਹਵਾਈ ਅੱਡੇ ’ਤੇ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਨੂੰ ਦੁਪਹਿਰ ਕਰੀਬ 12:35 ਵਜੇ ਉਡਾਣ ਭਰਨ ਦੌਰਾਨ ‘ਇੱਕ ਸਮੱਸਿਆ’ ਦਾ ਸਾਹਮਣਾ ਕਰਨਾ ਪਿਆ। ਬਿਆਨ ਵਿੱਚ ਕਿਹਾ ਗਿਆ, ‘‘ਜਹਾਜ਼ ਦੇ ਤੇਂਗਾਹ ਹਵਾਈ ਸੈਨਾ ਅੱਡੇ ’ਤੇ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਪਾਇਲਟ ਸਫ਼ਲਤਾ ਪੂਰਵਕ ਬਾਹਰ ਨਿਕਲ ਗਿਆ।’’ ਮੰਤਰਾਲੇ ਨੇ ਕਿਹਾ, ‘‘ਪਾਇਲਟ ਹੋਸ਼ ਵਿੱਚ ਹੈ ਅਤੇ ਉਸ ਦੀ ਹਾਲਤ ਠੀਕ ਹੈ। ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਕਿਸੇ ਹੋਰ ਕਰਮੀ ਨੂੰ ਸੱਟ ਨਹੀਂ ਲੱਗੀ ਹੈ।’’ ਮੰਤਰਾਲੇ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਅਨੁਸਾਰ ਸਿੰਗਾਪੁਰ 30 ਤੋਂ ਵੱਧ ਸਾਲਾਂ ਤੋਂ ਐੱਫ-16 ਲੜਾਕੂ ਜਹਾਜ਼ਾਂ ਦਾ ਸੰਚਾਲਨ ਕਰ ਰਿਹਾ ਹੈ। ਸਿੰਗਾਪੁਰ ਦੇ ਐੱਫ-16 ਬੇੜੇ ਨੂੰ ਹਾਲ ਹੀ ਵਿੱਚ ਅਪਗ੍ਰੇਡ ਕੀਤਾ ਗਿਆ ਸੀ ਤਾਂ ਕਿ ਉਸ ਦੀ ਸਮਰੱਥਾ ’ਚ ਸੁਧਾਰ ਸੁਧਾਰ ਕੀਤਾ ਜਾ ਸਕੇ ਅਤੇ 2030 ਦੇ ਦਹਾਕੇ ਦੇ ਮੱਧ ਤੱਕ ਕਾਰਜਸ਼ੀਲ ਰੱਖਿਆ ਜਾ ਸਕੇ। -ਪੀਟੀਆਈ

Advertisement

Advertisement
Advertisement