ਚਸ਼ਮਦੀਦ ਗਵਾਹ ਨੇ ਜੇਕੇਐੱਲਐੱਫ ਮੁਖੀ ਮਲਿਕ ਦੀ 1990 ਗੋਲੀ ਕਾਂਡ ਮਾਮਲੇ ’ਚ ਮੁੱਖ ਹਮਲਾਵਰ ਵਜੋਂ ਪਛਾਣ ਕੀਤੀ
01:44 PM Jan 18, 2024 IST
Advertisement
ਜੰਮੂ, 18 ਜਨਵਰੀ
ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਅਹਿਮ ਚਸ਼ਮਦੀਦ ਗਵਾਹ ਨੇ ਅੱਜ ਜੇਕੇਐੱਲਐੱਫ ਦੇ ਮੁਖੀ ਯਾਸੀਨ ਮਲਿਕ ਦੀ ਪਛਾਣ 1990 ਵਿੱਚ ਸ੍ਰੀਨਗਰ ਵਿੱਚ ਭਾਰਤੀ ਹਵਾਈ ਸੈਨਾ ਦੇ ਜਵਾਨਾਂ 'ਤੇ ਗੋਲੀਬਾਰੀ ਕਰਨ ਵਾਲੇ ਮੁੱਖ ਨਿਸ਼ਾਨੇਬਾਜ਼ ਵਜੋਂ ਕੀਤੀ ਹੈ। ਹਮਲੇ ’ਚ ਸਕੁਐਡਰਨ ਲੀਡਰ ਸਮੇਤ ਭਾਰਤੀ ਹਵਾਈ ਸੈਨਾ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ ਤੇ 22 ਜ਼ਖ਼ਮੀ ਹੋਏ ਸਨ। 25 ਜਨਵਰੀ 1990 ਨੂੰ ਸ਼੍ਰੀਨਗਰ ਦੇ ਬਾਹਰਵਾਰ ਰਾਵਲਪੋਰਾ ਵਿਖੇ ਜ਼ਖਮੀ ਹੋਏ ਮੁੱਖ ਗਵਾਹ ਰਾਜਵਰ ਉਮੇਸ਼ਵਰ ਸਿੰਘ ਨੇ ਮਲਿਕ ਦੀ ਪਛਾਣ ਕੀਤੀ, ਜਿਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਵੀਡੀਓ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਲਿਕ ਕਈ ਸਾਲਾਂ ਤੋਂ ਇਸੇ ਜੇਲ੍ਹ ’ਚ ਕੈਦ ਹੈ।
Advertisement
Advertisement