ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਂਪ ਵਿੱਚ 1025 ਮਰੀਜ਼ਾਂ ਦੇ ਅੱਖਾਂ ਦੇ ਅਪਰੇਸ਼ਨ

07:33 AM Nov 26, 2024 IST
ਕੈਂਪ ਦੌਰਾਨ ਅਪਰੇਸ਼ਨ ਵਾਲੇ ਮਰੀਜ਼।

ਪੱਤਰ ਪ੍ਰੇਰਕ
ਜਲੰਧਰ, 25 ਨਵੰਬਰ
ਲਾਇਨਜ਼ ਕਲੱਬ ਆਦਮਪੁਰ ਵੱਲੋਂ ਲਾਇਨਜ਼ ਆਈ ਹਸਪਤਾਲ ਆਦਮਪੁਰ ਵਿੱਚ ਪ੍ਰਧਾਨ ਕੁਲਵੀਰ ਸਿੰਘ ਅਤੇ ਚੇਅਰਮੈਨ ਦਸਵਿੰਦਰ ਚਾਂਦ ਦੀ ਦੇਖ-ਰੇਖ ਹੇਠ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਟਰੱਸਟ ਤੇ ਆਈਜ਼ ਫਾਰ ਦਿ ਵਰਲਡ ਕੈਨੇਡਾ ਅਤੇ ਸੰਤ ਵਤਨ ਸਿੰਘ ਨੰਬਰਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ 40ਵਾਂ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਮਾਜ ਸੇਵਕ ਐੱਨਆਰਆਈ ਜਤਿੰਦਰ ਜੇ ਮਿਨਹਾਸ, ਵਿਧਾਇਕ ਸੁਖਵਿੰਦਰ ਕੋਟਲੀ, ਸਾਬਕਾ ਵਿਧਾਇਕ ਕਵਲਜੀਤ ਸਿੰਘ ਲਾਲੀ, ਰਸ਼ਪਾਲ ਸਿੰਘ ਬੱਚਾ ਜੀਵੀ (ਜ਼ਿਲ੍ਹਾ ਗਵਰਨਰ), ਕਾਰਜਸਾਧਕ ਅਫਸਰ ਰਾਮ ਜੀਤ ਤੇ ਬਿੱਕਰ ਕੁਮਾਰ ਪਹੁੰਚੇ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਜੱਸੀ ਮਿਨਹਾਸ ਹਾਜ਼ਰ ਰਹੇ।
ਚੇਅਰਮੈਨ ਦਸਵਿੰਦਰ ਚਾਂਦ ਤੇ ਵਾਈਸ ਚੇਅਰਮੈਨ ਅਮਰਜੀਤ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਕੁੱਲ 2975 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 1025 ਮਰੀਜ਼ਾਂ ਦੇ ਅਪਰੇਸ਼ਨ ਹਸਪਤਾਲ ਵਿੱਚ ਹੀ ਅਲਟਰਾ ਮਾਡਰਨ ਫੀਕੋ ਵਿਧੀ ਰਾਹੀਂ ਕੀਤੇ ਕੀਤੇ ਗਏ। ਇਸ ਮੌਕੇ ਆਈਜ਼ ਫਾਰ ਦਿ ਵਰਲਡ ਟੀਮ ਕੈਨੇਡਾ ਵੱਲੋਂ 44 ਲੱਖ ਦੀ ਮਸ਼ੀਨ ਜੋ ਅੱਖ ਦੇ ਪਰਦੇ ਦਾ ਇਲਾਜ ਕਰਦੀ ਹੈ, ਲਾਇਨਜ਼ ਆਈ ਹਸਪਤਾਲ ਨੂੰ ਦਿੱਤੀ ਗਈ। ਵਿਸ਼ੇਸ਼ ਮਹਿਮਾਨਾਂ ਵਜੋ ਪਰਮਜੀਤ ਸਿੰਗ ਰਾਏਪੁਰ, ਸਤਨਾਮ ਸਿੰਘ ਮਿਨਹਾਸ, ਤਰਸੇਮ ਸਿੰਘ ਮਿਨਹਾਸ, ਅਵਤਾਰ ਸਿੰਘ ਮਿਨਹਾਸ, ਅਮਰਜੀਤ ਸਿੰਘ ਅੋਜਲਾ, ਡਾ. ਅਮਤੋਜ ਸਿੰਘ, ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼, ਪ੍ਰਧਾਨ ਦਰਸ਼ਨ ਸਿੰਘ ਕਰਵਲ, ਗੁਰਦੀਪ ਸਿੰਘ ਕਾਲਰਾ ਵਜੋ ਪਹੁੰਚੇ। ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਨੇ ਸਭਨਾਂ ਸਹਿਯੋਗੀਆਂ, ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।

Advertisement

Advertisement