ਕੈਂਪ ਵਿੱਚ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਅਕਤੂਬਰ
ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਕੈੜਾ ਅਤੇ ਸਾਬਕਾ ਕੌਂਸਲਰ ਪ੍ਰਿਆ ਕੈੜਾ ਦੇ ਪਿਤਾ ਤੇ ਸਮਾਜ ਸੇਵੀ ਮੱਘਰ ਸਿੰਘ ਕੈੜਾ ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ ਜਿਸ ਵਿੱਚ ਡਾਕਟਰਾਂ ਵੱਲੋਂ 250 ਤੋਂ ਵੱਧ ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ। ਗੁਰੂ ਰਵਿਦਾਸ ਧਰਮਸ਼ਾਲਾ ਮੇਨ ਰੋਡ ਬਸਤੀ ਅਬਦੁੱਲਾਪੁਰ ਵਿੱਚ ਲਾਇਨਜ਼ ਕਲੱਬ ਲੁਧਿਆਣਾ ਅਤੇ ਸ਼ੰਕਰਾ ਆਈ ਹਸਪਤਾਲ ਵੱਲੋਂ ਲਾਏ ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਅੰਮ੍ਰਿਤਪਾਲ ਸਿੰਘ ਜੰਡੂ ਪੁੱਜੇ ਜਦਕਿ ਰਿਪਨ ਗੋਇਲ ਪ੍ਰਧਾਨ, ਪਰਮਜੀਤ ਸਿੰਘ, ਐੱਮ ਐੱਸ ਪਾਹਵਾ, ਆਈ ਐੱਸ ਖੰਨਾ, ਅਵਤਾਰ ਸਿੰਘ, ਜੀ ਐੱਸ ਸਿੱਕਾ, ਵਿਜੇ ਸ਼ਰਮਾ, ਡਾ. ਮਨਕਰਨ ਸਿੰਘ ਹਾਰਾ, ਸੁਭਾਸ਼ ਸੋਂਧੀ, ਸੁਰਜੀਤ ਸਿੰਘ ਅਤੇ ਤਰਲੋਕ ਸਿੰਘ ਸਿੰਘ ਹਾਜ਼ਰ ਸਨ। ਕੈਂਪ ਵਿੱਚ ਕੇ ਐੱਸ ਅਰੋੜਾ ਤੋਂ ਇਲਾਵਾ ਸ਼ੰਕਰਾ ਅੱਖਾਂ ਦੇ ਹਸਪਤਾਲ ਦੇ ਡਾਕਟਰਾਂ ਅਤੇ ਟੈਕਨੀਸ਼ੀਅਨਾਂ ਦੀ ਟੀਮ ਨੇ ਭਾਗ ਲਿਆ। ਇਸ ਮੌਕੇ ਡਾਕਟਰਾਂ ਵੱਲੋਂ 120 ਦੇ ਕਰੀਬ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ। ਸਾਬਕਾ ਕੌਂਸਲਰ ਨਿਰਮਲ ਕੈੜਾ ਨੇ ਦੱਸਿਆ ਕਿ ਕੈਂਪ ਦੌਰਾਨ ਚਿੱਟੇ ਮੋਤੀਏ ਦੇ ਮਰੀਜ਼ਾਂ ਦੀ ਚੋਣ ਕੀਤੀ ਗਈ ਹੈ।
ਇਸ ਮੌਕੇ ਸ੍ਰੀ ਕੈੜਾ ਵੱਲੋਂ ਸ਼ੰਕਰਾ ਹਸਪਤਾਲ ਦੀ ਟੀਮ ਤੋਂ ਇਲਾਵਾ ਕਲੱਬ ਦੇ ਪ੍ਰਬੰਧਕਾਂ ਅਵਤਾਰ ਸਿੰਘ, ਮਨਜੀਤ ਸਿੰਘ ਅਰਨੇਜਾ ਅਤੇ ਤਿਲਕ ਰਾਜ ਸੋਨੂ ਨੂੰ ਸਨਮਾਨਿਤ ਕੀਤਾ ਗਿਆ।