ਕੈਂਪ ਦੌਰਾਨ 295 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ
ਪੱਤਰ ਪ੍ਰੇਰਕ
ਅਮਰਗੜ੍ਹ, 18 ਨਵੰਬਰ
ਭਾਰਤ ਵਿਕਾਸ ਪਰਿਸ਼ਦ ਵੱਲੋਂ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਹਸਪਤਾਲ ਵਿੱਚ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਲੈਂਡ ਫੋਰਸ ਦੇ ਐੱਮਡੀ ਸਵਰਨਜੀਤ ਸਿੰਘ ਨੇ ਕੀਤਾ। ਇਸ ਮੌਕੇ ਰਿਜਨਲ ਸਕੱਤਰ ਬਲਜਿੰਦਰ ਬਿੱਟੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਅੱਖਾਂ ਦੇ ਮਾਹਿਰ ਡਾਕਟਰ ਨਿੱਧੀ ਗੁਪਤਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਹਰ ਸਾਲ ਕਿਸੇ ਮਾਹਿਰ ਡਾਕਟਰ ਤੋਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਡਾਕਟਰਾਂ ਦੀ ਟੀਮ ਨੇ 295 ਮਰੀਜ਼ਾਂ ਦੀ ਜਾਂਚ ਕਰ ਕੇ ਮੁਫਤ ਦਵਾਈਆਂ ਦਿੱਤੀਆਂ। 50 ਮਰੀਜ਼ ਅੱਖਾਂ ਦੇ ਅਪਰੇਸ਼ਨ ਕਰਨ ਲਈ ਚੁਣੇ ਗਏ। ਇਸ ਮੌਕੇ ਸਾਬਕ ਪ੍ਰਧਾਨ ਬਲਰਾਜ ਅਰੋੜਾ, ਸਾਬਕਾ ਪ੍ਰਧਾਨ ਸੁਦਰਸ਼ਨ ਸਿੰਗਲਾ, ਸਰਪ੍ਰਸਤ ਸ਼ੁਕਲ ਚੰਦ ਸ਼ਾਹੀ, ਪਰਵੀਨ ਜਖਮੀ, ਕੇਸਰ ਸਿੰਘ ਭੁੱਲਰਾਂ, ਪਰਮੋਦ ਕੁਮਾਰ, ਚਮਨ ਲਾਲ, ਬਲਬੀਰ ਚੰਦ, ਡਾ. ਕਿਰਨ ਕੁਮਾਰ, ਡਾ. ਅਵਤਾਰ ਸਿੰਘ, ਡਾ. ਹਰਜੀਤ ਕੁਮਾਰ ਤੇ ਬਲਵਿੰਦਰ ਸਿੰਘ ਬਿੱਲੂ ਬਾਗੜੀਆਂ ਆਦਿ ਨੇ ਕੈਂਪ ਨੂੰ ਸਫ਼ਲ ਬਣਾਉਣ ਲਈ ਯੋਗਦਾਨ ਪਾਇਆ। ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ ਨੇ ਡਾਕਟਰਾਂ ਦੀ ਟੀਮ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ।