ਕੈਂਪ ਦੌਰਾਨ 270 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 18 ਮਾਰਚ
ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਅਤੇ ਸ੍ਰੀ ਸਨਾਤਨ ਧਰਮ ਪ੍ਰਚਾਰਕ ਸਭਾ ਵੱਲੋਂ ਸਥਾਨਕ ਬਜਰੰਗ ਅਖਾੜਾ ਵਿੱਚ ਪੰਜ ਦਿਨਾਂ ਅੱਖਾਂ ਦਾ ਕੈਂਪ ਚੱਲ ਰਿਹਾ ਹੈ, ਜਿਸ ਦੇ ਪਹਿਲੇ ਦੋ ਦਿਨਾਂ ਦੌਰਾਨ ਚੱਲੇ ਚੈਕਅਪ ਦੌਰਾਨ ਪੰਜ ਸੌ ਵਿੱਚੋਂ 270 ਮਰੀਜ਼ਾਂ ਨੂੰ ਲੈਨਜ਼ ਪਾਉਣ ਲਈ ਚੁਣਿਆ ਗਿਆ। ਬਾਕੀਆਂ ਨੂੰ ਲੋੜੀਂਦੀ ਦਵਾਈ ਅਤੇ ਐਨਕਾਂ ਦੇ ਕੇ ਭੇਜਿਆ ਗਿਆ। ਸਵਰਗੀ ਡੀ ਕੇ ਓਸਵਾਲ ਦੀ ਯਾਦ ਵਿੱਚ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਸ੍ਰੀਆਂਸ ਗਰੁੱਪ ਆਫ ਇੰਡਸਟਰੀਜ਼ ਦੇ ਚੇਅਰਮੈਨ ਰਜਨੀਸ਼ ਓਸਵਾਲ ਨੇ ਕੀਤਾ ਅਤੇ ਅਸਿਸਟੈਂਟ ਜਨਰਲ ਮੈਨੇਜਰ ਅਰਸ਼ੀਆ ਓਸਵਾਲ ਮੁੱਖ ਮਹਿਮਾਨ ਸਨ। ਡਾ. ਪੂਜਾ ਗੁਪਤਾ ਅਤੇ ਡਾ. ਨਿਧੀ ਬਾਂਸਲ ਦੀ ਅਗਵਾਈ ਵਿੱਚ ਅੱਖਾਂ ਦੇ ਮਾਹਿਰਾਂ ਦੀ ਇੱਕ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਦੇ ਕਨਵੀਨਰ ਡੀ ਕੇ ਗੋਇਲ ਨੇ ਦੱਸਿਆ ਕਿ ਜਿਹੜੇ ਮਰੀਜ਼ਾਂ ਦੀ ਲੈਨਜ਼ ਪਾਉਣ ਲਈ ਪਛਾਣ ਕੀਤੀ ਗਈ ਹੈ ਉਨ੍ਹਾਂ ਨੂੰ ਹਰ ਰੋਜ਼ ਪੰਜਾਹ-ਪੰਜਾਹ ਕਰ ਕੇ ਅਪਰੇਸ਼ਨ ਕਰਕੇ ਠੀਕ ਹੋਣ ਤੋਂ ਬਾਅਦ ਫਾਰਗ ਕੀਤਾ ਜਾਵੇਗਾ।