ਕੈਂਪ ਵਿੱਚ 254 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ
ਪੱਤਰ ਪ੍ਰੇਰਕ
ਅਮਰਗੜ੍ਹ, 10 ਦਸੰਬਰ
ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਗੁਰਜੰਟ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਹਸਪਤਾਲ ਵਿੱਚ ਅੱਖਾਂ ਦਾ ਕੈਂਪ ਲਾਇਆ ਗਿਆ ਜਿਸਦਾ ਉਦਘਾਟਨ ਸੁਕਲ ਚੰਦ ਸ਼ਾਹੀ ਨੇ ਕੀਤਾ। ਕੈਂਪ ਦੌਰਾਨ ਭਾਰਤ ਵਿਕਾਸ ਪ੍ਰੀਸ਼ਦ ਦੇ ਰਿਜਨਲ ਸਕੱਤਰ ਬਲਜਿੰਦਰ ਬਿੱਟੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸਿਵਲ ਹਸਪਤਾਲ ਸੰਗਰੂਰ ਦੇ ਅੱਖਾਂ ਦੇ ਮਾਹਿਰ ਡਾ. ਨਿਧੀ ਗੁਪਤਾ ਦੀ ਟੀਮ ਨੇ 254 ਮਰੀਜ਼ਾਂ ਦੀ ਜਾਂਚ ਕਰ ਕੇ 50 ਮਰੀਜ਼ਾਂ ਨੂੰ ਅੱਖਾਂ ਦੇ ਅਪਰੇਸ਼ਨ ਲਈ ਚੁਣਿਆ। ਇਸ ਮੌਕੇ ਮਹਿੰਦਰ ਸਿੰਘ ਨੇ ਦੱਸਿਆ ਕਿ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਅਪਰੇਸ਼ਨ ਵਾਲੇ ਮਰੀਜ਼ਾਂ ਦੇ ਮੁਫ਼ਤ ਲੈਨਜ਼ ਪਾਏ ਜਾਣਗੇ ਤੇ ਐਨਕਾਂ ਵੀ ਦਿੱਤੀਆਂ ਜਾਣਗੀਆਂ। ਕੈਂਪ ਨੂੰ ਸਫ਼ਲ ਬਣਾਉਣ ਲਈ ਐੱਸਐੱਮਓ ਡਾ. ਰਿਤੂ ਸੇਠੀ, ਅਪਥਾਲਮਿਕ ਅਫ਼ਸਰ ਹਰਿੰਦਰ ਸਿੰਘ ਤੋਂ ਇਲਾਵਾ ਡਾ. ਕਿਰਨ ਕੁਮਾਰ, ਹਰਸ਼ ਸਿੰਗਲਾ, ਡਾ. ਹਰਜੀਤ ਕੌਸ਼ਲ, ਡਾ. ਸੇਵਾ ਰਾਮ, ਡਾ. ਅਵਤਾਰ ਸਿੰਘ, ਬਲਰਾਜ ਅਰੋੜਾ, ਮਾਸਟਰ ਬਲਵੀਰ ਚੰਦ ਸਿੰਗਲਾ, ਸੁਦਰਸ਼ਨ ਸਿੰਗਲਾ, ਪਰਦੀਪ ਸਿੰਗਲਾ ਤੇ ਡਾ. ਕੇ ਜੀ ਸਿੰਗਲਾ ਨੇ ਵੀ ਸਹਿਯੋਗ ਦਿੱਤਾ।