For the best experience, open
https://m.punjabitribuneonline.com
on your mobile browser.
Advertisement

ਕੈਂਪ ਦੌਰਾਨ 225 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ

07:17 AM Nov 17, 2024 IST
ਕੈਂਪ ਦੌਰਾਨ 225 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ
ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ। -ਫੋਟੋ: ਰਾਏਕੋਟੀ
Advertisement

Advertisement

ਪੱਤਰ ਪ੍ਰੇਰਕ
ਰਾਏਕੋਟ, 16 ਨਵੰਬਰ
ਕੌਮੀ ਪ੍ਰੈੱਸ ਦਿਵਸ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਪ੍ਰੈਸ ਕਲੱਬ ਰਾਏਕੋਟ ਵੱਲੋਂ ਮਰਹੂਮ ਸੁਖਦੇਵ ਸਿੰਘ ਜਵੰਧਾ ਯਾਦਗਾਰੀ ਟਰੱਸਟ ਬੱਸੀਆਂ ਅਤੇ ਹੋਰ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਡਾ. ਰਮੇਸ਼ ਸੁਪਰਸਪੈਸ਼ਲਿਟੀ ਆਈ ਕੇਅਰ ਹਸਪਤਾਲ ਐਂਡ ਲੇਸਿਕ ਸੈਂਟਰ ਰਾਏਕੋਟ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ।
ਕੈਂਪ ਦਾ ਉਦਘਾਟਨ ਉੱਘੇ ਸਮਾਜਸੇਵੀ ਹੀਰਾ ਲਾਲ ਬਾਂਸਲ (ਮੁਸਕਾਨ ਫੀਡ ਵਾਲੇ) ਵੱਲੋਂ ਕੀਤਾ ਗਿਆ। ਇਸ ਮੌਕੇ ਹੀਰਾ ਲਾਲ ਬਾਂਸਲ, ਡਾ. ਅਕਰਸ਼ਨ ਮਹਿਤਾ ਸਮੇਤ ਹੋਰ ਆਏ ਹੋਏ ਮਹਿਮਾਨਾਂ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਡਾ. ਅਕਰਸ਼ਨ ਮਹਿਤਾ ਅਤੇ ਡਾ. ਜਸਵਿੰਦਰ ਵਸ਼ਿਸ਼ਟ ਦੀ ਅਗਵਾਈ ’ਚ ਆਈ ਟੀਮ ਵੱਲੋਂ 235 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਲੈੱਨਜ ਪਾਉਣ ਲਈ 22 ਮਰੀਜ਼ਾਂ ਨੂੰ ਚੁਣਿਆ ਗਿਆ। ਡਾ. ਜਸਵਿੰਦਰ ਸਿੰਘ ਵਸ਼ਿਸ਼ਟ ਨੇ ਦੱਸਿਆ ਕਿ ਜਿਹੜੇ ਮਰੀਜ਼ਾਂ ਦੇ ਲੈੱਨਜ ਪਾਏ ਜਾਣੇ ਹਨ, ਉਨ੍ਹਾਂ ਦੇ ਆਪ੍ਰੇਸ਼ਨ ਡਾ. ਰਮੇਸ਼ ਆਈ ਹਸਪਤਾਲ ਲੁਧਿਆਣਾ ਵਿਖੇ ਕੀਤੇ ਜਾਣਗੇ। ਇਸ ਮੌਕੇ ਪ੍ਰੈੱਸ ਕਲੱਬ ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਭੱਲਾ ਵੱਲੋਂ ਕੈਂਪ ’ਚ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

Advertisement

Advertisement
Author Image

Advertisement