For the best experience, open
https://m.punjabitribuneonline.com
on your mobile browser.
Advertisement

ਅੱਖਾਂ ਦਾ ਜਾਂਚ ਕੈਂਪ ਲਾਇਆ

08:47 AM Apr 09, 2024 IST
ਅੱਖਾਂ ਦਾ ਜਾਂਚ ਕੈਂਪ ਲਾਇਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਰਤੀਆ, 8 ਅਪਰੈਲ
ਲਾਇਨਜ਼ ਕਲੱਬ ਰਤੀਆ ਟਾਊਨ ਵੱਲੋਂ ਅੱਜ ਲਗਾਏ ਗਏ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੈਂਪ ਦੇ ਤੀਜੇ ਦੌਰ ਵਿੱਚ 22 ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੀਤੇ ਗਏ। ਕਲੱਬ ਦੇ ਮੁਖੀ ਲਾਇਨ ਵਿਜੈ ਜਿੰਦਲ ਅਤੇ ਪ੍ਰਾਜੈਕਟ ਅਫ਼ਸਰ ਲਾਇਨ ਡਾ. ਅਨੁਜ ਗੁਪਤਾ ਨੇ ਦੱਸਿਆ ਕਿ ਕਲੱਬ ਵੱਲੋਂ ਅੱਖਾਂ ਦੇ ਅਪਰੇਸ਼ਨ ਕਰਵਾਏ ਜਾ ਰਹੇ ਹਨ। ਚੈਕਅੱਪ ਕੈਂਪ ਦੌਰਾਨ ਅੱਖਾਂ ਦੇ 123 ਮਰੀਜ਼ਾਂ ਦੀ ਚੋਣ ਅਪਰੇਸ਼ਨ ਲਈ ਕੀਤੀ ਗਈ ਸੀ। ਇਨ੍ਹਾਂ ਵਿੱਚੋਂ 63 ਅੱਖਾਂ ਦੇ ਮਰੀਜ਼ਾਂ ਦੇ ਅਪਰੇਸ਼ਨ ਹੋ ਚੁੱਕੇ ਹਨ ਅਤੇ ਅੱਜ ਜੈਨ ਸਮਾਧੀ ਦੇ ਨੇਤਰ ਮਾਹਿਰ ਡਾ. ਰਾਹੁਲ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਅੱਖਾਂ ਦੇ 2ਇਸ ਮੌਕੇ ਕਲੱਬ ਦੇ ਸਕੱਤਰ ਸ਼ਿਵ ਸੋਨੀ, ਖਜ਼ਾਨਚੀ ਸਤਿਆਪ੍ਰਕਾਸ਼ ਜੈਨ, ਪ੍ਰਾਜੈਕਟ ਅਫ਼ਸਰ ਲਾਇਨ ਡਾ. ਅਨੁਜ ਗੁਪਤਾ, ਲਾਲ ਸਿੰਘ ਸਤਪਾਲ ਜਿੰਦਲ, ਪ੍ਰਮੋਦ ਬਾਂਸਲ, ਕਪੀਸ਼ ਗੁਪਤਾ ਆਦਿ ਹਾਜ਼ਰ ਸਨ।

Advertisement

Advertisement
Advertisement
Author Image

joginder kumar

View all posts

Advertisement