ਗੁਰਦੁਆਰਾ ਸਿੱਧਸਰ ਭੀਖੀ ਵਿੱਚ ਅੱਖਾਂ ਦਾ ਜਾਂਚ ਕੈਂਪ
ਪੱਤਰ ਪ੍ਰੇਰਕ
ਪਾਇਲ, 4 ਸਤੰਬਰ
ਸੰਤ ਕਰਮ ਸਿੰਘ ਜੀ ਦੇ ਤਪ ਅਸਥਾਨ ਗੁਰਦੁਆਰਾ ਕਿਸ਼ਨਪੁਰਾ ਸਿੱਧਸਰ ਭੀਖੀ ਵਿੱਚ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਅਸਥਾਨ ਦੇ ਮੁਖੀ ਸੰਤ ਸਤਨਾਮ ਸਿੰਘ ਦੀ ਸਰਪ੍ਰਸਤੀ ਹੇਠ ਅੱਖਾਂ ਦਾ ਜਾਂਚ ਅਤੇ ਅਪਰੇਸ਼ਨ ਕੈਂਪ ਮੁਫ਼ਤ ਲਾਇਆ ਗਿਆ। ਇਸ ਮੌਕੇ ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਡਾਕਟਰੀ ਟੀਮ ਡਾ. ਰੁਮਿੰਦਰ ਕੌਰ, ਅੰਮ੍ਰਿਤਪਾਲ ਸਿੰਘ, ਨਮਨੀਤ ਕੌਰ, ਗੁਰਪ੍ਰੀਤ ਸਿੰਘ, ਮਾਯੂਰੀ ਦੇਵ ਤੇ ਕੰਚਨ ਮੰਡਲ ਵੱਲੋਂ 600 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ’ਚੋਂ 113 ਮਰੀਜ਼ ਅਪਰੇਸ਼ਨ ਲਈ ਚੁਣੇ ਗਏ। ਇਸ ਮੌਕੇ ਮੁੱਖ ਗ੍ਰੰਥੀ ਭਾਈ ਗੁਰਜੀਤ ਸਿੰਘ ਅਤੇ ਸ੍ਰੀਮਾਨ ਬਾਬਾ ਗੁਰਨਾਮ ਸਿੰਘ, ਸਰਬਜੀਤ ਸਿੰਘ ਮਠਾੜੂ, ਗੁਰਪ੍ਰੀਤ ਸਿੰਘ ਲਾਪਰਾਂ, ਧੰਨਾ ਸਿੰਘ ਦਿੱਲੀ, ਮਨਜਿੰਦਰ ਸਿੰਘ, ਸੁਖਦੀਪ ਸਿੰਘ ਢਿੱਲੋਂ, ਸ਼ਿਵ ਦਿਆਲ ਸਿੰਘ, ਸੁਖਪਾਲ ਸਿੰਘ ਇਯਾਲੀ, ਹਰਜੀਤ ਸਿੰਘ ਬੁਟਾਹਰੀ, ਸੁਖਜਿੰਦਰ ਸਿੰਘ ਆਲਮਗੀਰ, ਬਲਵਿੰਦਰ ਸਿੰਘ ਬੱਲੀ ਲਹਿਲ, ਬਾਬਾ ਗੁਰਦੀਪ ਸਿੰਘ ਜੱਸੋਵਾਲ ਤੇ ਕੇਵਲ ਸਿੰਘ ਭੀਖੀ ਹਾਜ਼ਰ ਸਨ।