ਲੋਕ ਸੇਵਾ ਮਿਸ਼ਨ ਵੱਲੋਂ ਅੱਖਾਂ ਦਾ ਜਾਂਚ ਕੈਂਪ
ਪੱਤਰ ਪ੍ਰੇਰਕ
ਸਮਰਾਲਾ, 9 ਜੂਨ
ਲੋਕ ਸੇਵਾ ਮਿਸ਼ਨ ਸਮਰਾਲਾ ਵੱਲੋਂ ਮਹੀਨਾਵਾਰ ਅੱਖਾਂ ਦੀ ਜਾਂਚ ਤੇ ਮੁਫ਼ਤ ਲੈਂਜ਼ ਪਾਉਣ ਦਾ ਕੈਂਪ ਲਗਾਇਆ ਗਿਆ। ਇਸ ਵਿਚ 150 ਤੋਂ ਵੱਧ ਮਰੀਜ਼ ਪੁੱਜੇ ਜਿਨ੍ਹਾਂ ਵਿਚੋਂ 30 ਦੀ ਚੋਣ ਮੁਫ਼ਤ ਅਪਰੇਸ਼ਨ ਲਈ ਕੀਤੀ ਗਈ। ਮੁੱਖ ਪ੍ਰਬੰਧਕ ਸਤਵੰਤ ਕੌਰ ਖਾਲਸਾ, ਅਵਤਾਰ ਸਿੰਘ ਕੋਟਾਲਾ ਤੇ ਸਿਮਰਨਜੀਤ ਸਿੰਘ ਲਾਲੀ ਨੇ ਦੱੱਸਿਆ ਕਿ ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਤੋਂ ਆਈ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਲੋਕ ਸੇਵਾ ਮਿਸ਼ਨ ਸਮਰਾਲਾ ਵੱਲੋਂ ਲੋਕ ਭਲਾਈ ਵੱਲੋਂ ਕੀਤੇ ਕਾਰਜ ਸ਼ਲਾਘਾਯੋਗ ਹਨ। ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ਮਿਸ਼ਨ ਵੱਲੋਂ ਹਰ ਮਹੀਨੇ ਅੱਖਾਂ ਦਾ ਕੈਂਪ ਲਗਾ ਕੇ ਸਿਹਤ ਸੇਵਾਵਾ ਲਈ ਵੱਡਾ ਯੋਗਦਾਨ ਪਾਇਆ ਜਾਂਦਾ ਹੈ। ਇਸ ਦੌਰਾਨ ਪੁੱਜੇ ਮਹਿਮਾਨਾਂ ਵਿਚ ਨੀਰਜ ਸਿਹਾਲਾ, ਨਵਜੀਤ ਉਟਾਲਾ, ਸੁਖਵਿੰਦਰ ਸਿੰਘ ਗਿੱਲ, ਚੇਅਰਮੈਨ ਮੇਜਰ ਸਿੰਘ ਬਾਲਿਓ ਦੇ ਸ਼ਾਮਲ ਹਨ। ਇਸ ਦੌਰਾਨ ਰੂਪਮ ਗੰਭੀਰ, ਮਨਦੀਪ ਰਿਐਤ, ਕੁਲਦੀਪ ਸਿੰਘ ਹੈਪੀ ਸੰਘੂ, ਜਗਦੀਪ ਉਟਾਲਾ, ਵਿਨੋਦ ਕੁਮਾਰ ਸ਼ਰਮਾ, ਬਿੱਟੂ ਬੇਦੀ, ਹਰਦੀਪ ਸਿੰਘ, ਨਵਤੇਜ ਸਿੰਘ, ਹਰਭਜਨ ਸਿੰਘ ਉਟਾਲਾਂ, ਪਰਮਜੀਤ ਸਿੰਘ ਖੜਕ, ਮਨਜੀਤ ਸਿੰਘ ਮੁੱਤੋਂ, ਪਵਨ ਪਪੜੌਦੀ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ|