ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦੇਸ਼ ਮੰਤਰੀ ਜੈਸ਼ੰਕਰ ਵੱਲੋਂ ਮੋਦੀ ਸਰਕਾਰ ਦੀਆਂ ਉਪਲਬਧੀਆਂ ਦਾ ਜ਼ਿਕਰ

12:36 PM Jun 05, 2023 IST

ਜੋਹਾਨਸਬਰਗ, 4 ਜੂਨ

Advertisement

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਹੁਣ ਉਹ ਦੇਸ਼ ਨਹੀਂ ਰਿਹਾ ਜੋ ਸੁਸਤ ਗਤੀ ਨਾਲ ਅੱਗੇ ਵਧਦਾ ਸੀ। ਜੈਸ਼ੰਕਰ ਨੇ ਬਰਿਕਸ ਸੰਮੇਲਨ ਲਈ ਦੱਖਣੀ ਅਫ਼ਰੀਕਾ ਦੀ ਆਪਣੀ ਤਿੰਨ ਦਿਨਾ ਯਾਤਰਾ ਦੇ ਆਖਰੀ ਦਿਨ ਇਹ ਗੱਲ ਉਭਾਰੀ। ਉਨ੍ਹਾਂ ਕਿਹਾ ਕਿ ਜਦ ਡਿਜੀਟਲ ਤਰੱਕੀ ਦੀ ਗੱਲ ਆਉਂਦੀ ਹੈ ਤਾਂ ‘ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਭਾਰਤ ਵਿਚ ਜੋ ਚੀਜ਼ਾਂ ਮੈਂ ਦੇਖੀਆਂ ਹਨ, ਉਹ ਮੈਨੂੰ ਯੂਰੋਪ ਤੇ ਉੱਤਰੀ ਅਮਰੀਕਾ ਵਿਚ ਵੀ ਨਹੀਂ ਨਜ਼ਰ ਆਈਆਂ।’

ਜੈਸ਼ੰਕਰ ਨੇ ਕਿਹਾ, ‘ਜਦ ਅਸੀਂ ਇਨ੍ਹਾਂ ਨੌਂ ਸਾਲਾਂ ਵਿਚ ਬਦਲਾਅ ਦੀ ਗਤੀ ਦੀ ਗੱਲ ਕਰਦੇ ਹਾਂ ਤਾਂ ਭਾਰਤ ਵਿਚ ਇਸ ਪੱਧਰ ਉਤੇ ਹੋ ਰਿਹਾ ਬਦਲਾਅ ਬਹੁਤ ਪ੍ਰਭਾਵਸ਼ਾਲੀ ਤੇ ਬਹੁਤ ਵੱਡਾ ਹੈ ਤੇ ਵਿਦੇਸ਼ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਤੇ ਵਿਦੇਸ਼ ਵਿਚ ਭਾਰਤ ਦੇ ਸ਼ੁੱਭਚਿੰਤਕਾਂ ਨੂੰ ਵੀ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ।’ ਵਿਦੇਸ਼ ਮੰਤਰੀ ਸ਼ਨਿਚਰਵਾਰ ਸ਼ਾਮ ਕੇਪਟਾਊਨ ਵਿਚ ਸਥਾਨਕ ਤੇ ਪ੍ਰਵਾਸੀ ਭਾਈਚਾਰੇ ਵੱਲੋਂ ਉਨ੍ਹਾਂ ਦੇ ਸਨਮਾਨ ਵਿਚ ਰੱਖੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਵਿਸ਼ੇਸ਼ ਰਿਸ਼ਤਿਆਂ ਬਾਰੇ ਵੀ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਜੈਸ਼ੰਕਰ ਦੱਖਣੀ ਅਫ਼ਰੀਕਾ ਵੱਲੋਂ ਕਰਵਾਏ ਬਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣ ਅਫਰੀਕਾ) ਸਮੂਹ ਦੀ ਬੈਠਕ ਲਈ ਇੱਥੇ ਆਏ ਸਨ। ਭਾਰਤੀਆਂ ਦੀ ਆਤਮ-ਨਿਰਭਰਤਾ ਨੂੰ ਹੁਲਾਰਾ ਦੇਣ ਲਈ ਮੋਦੀ ਸਰਕਾਰ ਦੀਆਂ ਨੌਂ ਸਾਲ ਦੀਆਂ ਉਪਲਬਧੀਆਂ ਉਤੇ ਜ਼ੋਰ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ, ‘ਇਕ ਆਤਮ-ਨਿਰਭਰ ਭਾਰਤ ਅਜਿਹਾ ਦੇਸ਼ ਨਹੀਂ ਹੈ ਜੋ ਖ਼ੁਦ ਨੂੰ ਦੁਨੀਆ ਲਈ ਬੰਦ ਕਰ ਰਿਹਾ ਹੈ। ਇਹ ਅਜਿਹਾ ਭਾਰਤ ਹੈ ਜੋ ਅਸਲ ਵਿਚ ਭਾਰਤ ‘ਚ ਹੋਰ ਵੱਧ ਨਿਰਮਾਣ ਕਰ ਰਿਹਾ ਹੈ, ਜੋ ਦੁਨੀਆ ਲਈ ਵੱਧ ਨਿਰਮਾਣ ਕਰ ਰਿਹਾ ਤੇ ਦੁਨੀਆ ਦੇ ਨਾਲ ਮਿਲ ਕੇ ਵੱਧ ਨਿਰਮਾਣ ਕਰ ਰਿਹਾ ਹੈ।’ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਭਾਰਤ ਦਾ ਸਿੱਧਾ ਵਿਦੇਸ਼ੀ ਨਿਵੇਸ਼ 86 ਅਰਬ ਡਾਲਰ ਸੀ ਜੋ ਦੁਨੀਆ ਵਿਚ ਸਭ ਤੋਂ ਵੱਧ ਸੀ। ਜੈਸ਼ੰਕਰ ਨੇ ਇਸ ਮੌਕੇ ਨੈਲਸਨ ਮੰਡੇਲਾ ਤੇ ਮਹਾਤਮਾ ਗਾਂਧੀ ਦੇ ਪ੍ਰਤੀਕਾਂ ਦੀਆਂ ਗਹਿਰੀਆਂ ਜੜ੍ਹਾਂ ਨੂੰ ਵੀ ਉਭਾਰਿਆ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ 18 ਅਰਬ ਡਾਲਰ ਦਾ ਵਪਾਰ ਹੁੰਦਾ ਹੈ। ਵਿਦੇਸ਼ ਮੰਤਰੀ ਹੁਣ ਇੱਥੋਂ ਤਿੰਨ ਦਿਨਾ ਯਾਤਰਾ ‘ਤੇ ਨਾਮੀਬੀਆ ਦੀ ਰਾਜਧਾਨੀ ਵਿੰਡਹੋਕ ਪਹੁੰਚ ਗਏ ਹਨ। ਇਸ ਦੌਰਾਨ ਉਹ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਾਰਥਕ ਚਰਚਾ ਕਰਨਗੇ। -ਪੀਟੀਆਈ

Advertisement

Advertisement