ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਨਿੰਦਿਤਾ ਮਿਤਰਾ ਦੇ ਕਾਰਜਕਾਲ ਵਿੱਚ ਵਾਧਾ

08:54 AM Sep 24, 2024 IST

ਮੁਕੇਸ਼ ਕੁਮਾਰ
ਚੰਡੀਗੜ੍ਹ, 23 ਸਤੰਬਰ
ਪੰਜਾਬ ਦੀ ਆਈਏਐੱਸ ਅਧਿਕਾਰੀ ਅਨਿੰਦਿਤਾ ਮਿਤਰਾ ਨੂੰ ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਵਜੋਂ ਤਿੰਨ ਮਹੀਨਿਆਂ ਲਈ ਐਕਸਟੈਨਸ਼ਨ ਮਿਲ ਗਈ ਹੈ। ਹਾਲਾਂਕਿ ਐਕਸਟੈਨਸ਼ਨ ਮਿਲਣ ਤੋਂ ਬਾਅਦ ਉਨ੍ਹਾਂ ਦੇ ਮੁੜ ਨਿਗਮ ’ਚ ਸ਼ਾਮਲ ਹੋਣ ਨੂੰ ਲੈ ਕੇ ਅਟਕਲਾਂ ਅਤੇ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ। ਪਿਛਲੇ ਮਹੀਨੇ 23 ਅਗਸਤ ਨੂੰ ਉਨ੍ਹਾਂ ਨੇ ਨਿਗਮ ਕਮਿਸ਼ਨਰ ਦਾ ਚਾਰਜ ਛੱਡ ਦਿੱਤਾ ਸੀ। ਉਸ ਸਮੇਂ ਐਕਸਟੈਨਸ਼ਨ ਬਾਰੇ ਸਥਿਤੀ ਸਪੱਸ਼ਟ ਨਹੀਂ ਸੀ। ਹੁਣ, ਲਗਪਗ ਇੱਕ ਮਹੀਨੇ ਬਾਅਦ, ਕੇਂਦਰ ਸਰਕਾਰ ਦੇ ਪਰਸੋਨਲ ਟਰੇਨਿੰਗ ਵਿਭਾਗ ਵੱਲੋਂ ਦੇਰ ਰਾਤ ਉਨ੍ਹਾਂ ਦਾ ਐਕਸਟੈਨਸ਼ਨ ਪੱਤਰ ਜਨਤਕ ਹੋ ਗਿਆ। ਇਸ ਤੋਂ ਬਾਅਦ ਹੀ ਇਹ ਚਰਚਾ ਨੇ ਜ਼ੋਰ ਫੜ ਲਿਆ ਕਿ ਉਹ ਨਗਰ ਨਿਗਮ ਕਮਿਸ਼ਨਰ ਦਾ ਅਹੁਦਾ ਕਦੋਂ ਸੰਭਾਲਣਗੇ। ਜਦੋਂ ਕਿ ਮਿੱਤਰਾ ਨੇ ਪੰਜਾਬ ਸਰਕਾਰ ਵਿੱਚ ਸਹਿਕਾਰੀ ਸਕੱਤਰ ਅਤੇ ਪੰਜਾਬ ਦੇ ਸਹਿਕਾਰੀ ਬੈਂਕ ਦੇ ਐਮ.ਡੀ. ਦਾ ਅਹੁਦਾ ਵੀ ਸੰਭਾਲ ਲਿਆ ਹੈ। ਅਜਿਹੇ ’ਚ ਨਿਗਮ ਦੇ ਮੁੜ ਚਾਰਜ ਸੰਭਾਲਣ ਜਾਂ ਨਾ ਲੈਣ ਸਬੰਧੀ ਸਥਿਤੀ ਇਕ-ਦੋ ਦਿਨਾਂ ’ਚ ਸਪੱਸ਼ਟ ਹੋਣ ਦੀ ਉਮੀਦ ਹੈ। ਤਕਨੀਕੀ ਤੌਰ ’ਤੇ ਦੇਖਿਆ ਜਾਵੇ ਤਾਂ ਐਕਸਟੈਨਸ਼ਨ ਦੇ ਤਿੰਨ ਮਹੀਨਿਆਂ ’ਚੋਂ ਇਕ ਮਹੀਨਾ ਬੀਤ ਚੁੱਕਾ ਹੈ। ਮੰਨਿਆ ਜਾ ਰਿਹਾ ਹੈ। ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਦਾ ਚਾਰਜ ਸੰਭਾਲਣ ਦੀ ਮਨਜ਼ੂਰੀ ਉਨ੍ਹਾਂਂ ਦੇ ਪਿਤਰੀ ਸੂਬਾ ਪੰਜਾਬ ਤੋਂ ਹਰੀ ਝੰਡੀ ਮਿਲਣ ’ਤੇ ਵੀ ਨਿਰਭਰ ਕਰੇਗੀ। ਜੇ ਚਾਰਜ ਸੰਭਾਲਣ ਦੀ ਤਸਵੀਰ ਸਪੱਸ਼ਟ ਹੋ ਜਾਂਦੀ ਹੈ ਤਾਂ ਇਸ ਮਹੀਨੇ ਦੀ ਪ੍ਰਸਤਾਵਿਤ ਸਦਨ ਦੀ ਮੀਟਿੰਗ ਉਨ੍ਹਾਂ ਦੀ ਨਿਗਰਾਨੀ ਹੇਠ ਹੋਵੇਗੀ। ਨਿਗਮ ਕਮਿਸ਼ਨਰ ਵਜੋਂ ਉਨ੍ਹਾਂ ਦੇ ਕਾਰਜਕਾਲ ਦੀ ਆਖਰੀ ਮੀਟਿੰਗ 28 ਜੁਲਾਈ ਨੂੰ ਹੋਈ ਸੀ।

Advertisement

Advertisement