ਓਡੀਐੱਲ ਅਤੇ ਆਨਲਾਈਨ ਕੋਰਸਾਂ ਦੇ ਦਾਖ਼ਲੇ ਦੀ ਤਰੀਕ ’ਚ ਵਾਧਾ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 4 ਨਵੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਗਰਾਂਟਸ ਕਮਿਸ਼ਨ-ਡਿਸਟੈਂਸ ਦੇ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਓਪਨ ਐਂਡ ਡਿਸਟੈਂਸ ਲਰਨਿੰਗ (ਓਡੀਐੱਲ) ਅਤੇ ਆਨਲਾਈਨ ਮੋਡ ਅਧੀਨ ਕੋਰਸਾਂ ਵਿੱਚ ਦਾਖਲੇ ਦੀ ਆਖਰੀ ਮਿਤੀ 15 ਨਵੰਬਰ ਤੱਕ ਵਧਾ ਦਿੱਤੀ ਹੈ। ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਯੂਜੀਸੀ-ਡੀਈਬੀ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਨਾਲ ਡਾਇਰੈਕਟੋਰੇਟ ਆਫ਼ ਓਡੀਐੱਲ ਅਤੇ ਆਨਲਾਈਨ ਸਟੱਡੀਜ਼ ਦੀ ਸਥਾਪਨਾ ਕੀਤੀ ਗਈ ਹੈ। ਮੌਜੂਦਾ ਸਮੇਂ ਵਿੱਚ ਯੂਨੀਵਰਸਿਟੀ ਵਿੱਚ 1400 ਸਿਖਿਆਰਥੀ ਵੱਖ-ਵੱਖ ਓਪਨ, ਡਿਸਟੈਂਸ ਲਰਨਿੰਗ ਅਤੇ ਆਨਲਾਈਨ ਪ੍ਰੋਗਰਾਮਾਂ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚ ਕੈਨੇਡਾ, ਯੂਕੇ, ਆਸਟਰੇਲੀਆ, ਯੂਏਈ ਅਤੇ ਯੂਐੱਸਏ ਵਰਗੇ ਦੇਸ਼ਾਂ ਦੇ ਵਿਦਿਆਰਥੀ ਸ਼ਾਮਲ ਹਨ।
ਯੂਨੀਵਰਸਿਟੀ ਓਡੀਐੱਲ ਮੋਡ ਅਧੀਨ ਕਰਵਾਏੇ ਜਾਂਦੇ 12 ਕੋਰਸ, ਜਿਸ ਵਿੱਚ ਬੀਏੇ, ਬੀਬੀਏ, ਬੀਲਿਬ, ਬੀਸੀਏ, ਬੀਕਾਮ, ਐੱਮਬੀਏ, ਐੱਮਸੀਏ, ਐੱਮਏ (ਪੰਜਾਬੀ), ਐੱਮਏ ਅੰਗਰੇਜ਼ੀ, ਐੱਮਕਾਮ, ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਤੇ ਡਿਪਲੋਮਾ ਇਨ ਕਮਿਊਨੀਕੇਸ਼ਨ ਸਕਿੱਲਜ਼ ਸ਼ਾਮਲ ਹਨ। ਇਸ ਤੋਂ ਇਲਾਵਾ, 11 ਆਨਲਾਈਨ ਕੋਰਸਾਂ ਵਿੱਚ ਬੀਏ, ਬੀਕਾਮ, ਬੀਸੀਏ, ਐੱਮਬੀਏ, ਐੱਮਬੀਏ (ਐੱਫਐੱਮ), ਐੱਮਬੀਏ (ਐੱਚਆਰਐੱਮ), ਐੱਮਬੀਏ (ਐੱਮਐੱਮ), ਐੱਮਸੀਏ, ਐੱਮਏ (ਅੰਗਰੇਜ਼ੀ) ਅਤੇ ਐੱਮਏ (ਪੰਜਾਬੀ) ਸ਼ਾਮਲ ਹਨ।
ਕੋਰਸਾਂ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ-ਡਿਸਟੈਂਸ ਐਜੂਕੇਸ਼ਨ ਬਿਊਰੋ ਰਾਹੀਂ ਵਿਧੀਵਤ ਪ੍ਰਵਾਨਗੀ ਦਿੱਤੀ ਜਾਂਦੀ ਹੈ। ਓਡੀਐੱਲ ਅਤੇ ਆਨਲਾਈਨ ਕੋਰਸ ਦੇ ਡਾਇਰੈਕਟਰ ਡਾ. ਸੁਭੀਤ ਕੁਮਾਰ ਜੈਨ ਨੇ ਦੱਸਿਆ ਕਿ ਯੂਜੀਸੀ-ਡੀਈਬੀ ਦੇ ਨਿਰਦੇਸ਼ਾਂ ਅਨੁਸਾਰ ਓਡੀਐੱਲ ਅਤੇ ਆਨਲਾਈਨ ਕੋਰਸਾਂ ਲਈ ਦਾਖ਼ਲੇ ਦੀ ਆਖਰੀ ਮਿਤੀ ਵਧਾ ਦਿੱਤੀ ਗਈ ਹੈ।