ਜੈਂਤੀਪੁਰ: ਹਲਕਾ ਮਜੀਠਾ ਦੇ ਯੂਥ ਅਕਾਲੀ ਆਗੂ ਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਗੁਰਭੇਜ ਸਿੰਘ ਸੋਨਾ ਭੋਆ ਦੇ ਪਿਤਾ, ਸਰਪੰਚ ਮਨਜੀਤ ਕੌਰ ਭੋਆ ਦੇ ਪਿਤਾ ਤੇ ਬੀਬੀ ਮਨਜੀਤ ਕੌਰ ਜੌਹਲ ਦੇ ਪਤੀ ਸਰੂਪ ਸਿੰਘ ਜੌਹਲ ਦੇ ਅਚਾਨਕ ਦੇਹਾਂਤ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਹੋਰ ਆਗੂਆਂ ਨੇ ਜੌਹਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਪੀਏ ਲਖਬੀਰ ਸਿੰਘ ਗਿੱਲ, ਸਰਪੰਚ ਰਘਬੀਰ ਸਿੰਘ ਸੰਧੂ ਤਲਵੰਡੀ ਖੁੰਮਣ, ਭੁਪਿੰਦਰ ਸਿੰਘ ਬਿੱਟੂ ਚਵਿੰਡਾ ਦੇਵੀ, ਮੈਨੇਜਰ ਜਗਰੂਪ ਸਿੰਘ, ਸਾਬਕਾ ਸਰਪੰਚ ਜਸਪਾਲ ਸਿੰਘ ਭੋਆ ਅਤੇ ਜਥੇਦਾਰ ਗੁਰਮੀਤ ਸਿੰਘ ਸਹਿਣੇਵਾਲੀ ਨੇ ਦੁੱਖ ਪ੍ਰਗਟਾਇਆ। -ਪੱਤਰ ਪ੍ਰੇਰਕ