For the best experience, open
https://m.punjabitribuneonline.com
on your mobile browser.
Advertisement

ਹੰਸ ਰਾਜ ਵੱਲੋਂ ਕਿਸਾਨਾਂ ਨੂੰ ਧਮਕੀਆਂ ਦੇਣ ਖ਼ਿਲਾਫ਼ ਰੋਸ ਜ਼ਾਹਰ

08:23 AM May 18, 2024 IST
ਹੰਸ ਰਾਜ ਵੱਲੋਂ ਕਿਸਾਨਾਂ ਨੂੰ ਧਮਕੀਆਂ ਦੇਣ ਖ਼ਿਲਾਫ਼ ਰੋਸ ਜ਼ਾਹਰ
ਹੰਸ ਰਾਜ ਹੰਸ ਖ਼ਿਲਾਫ਼ ਰੋਹ ਪ੍ਰਗਟਾਉਂਦੇ ਹੋਏ ਕਿਸਾਨ ਕਾਰਕੁਨ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਮਈ
ਭਾਜਪਾ ਦੇ ਹੋਰ ਉਮੀਦਵਾਰਾਂ ਵਾਂਗ ਹੰਸ ਰਾਜ ਹੰਸ ਦਾ ਵੀ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਵਿਰੋਧ ਕਰ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿੰਡ ਕੋਠੇ ਬੱਗੂ ਅਤੇ ਕੋਠੇ ਰਾਹਲਾਂ ਵਿੱਚ ਕਿਸਾਨਾਂ ਨੇ ਇਸ ਮੁੱਦੇ ’ਤੇ ਰੋਸ ਪ੍ਰਗਟਾਇਆ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕ ਸਭਾ ਲਈ ਚੋਣਾਂ ਵਿੱਚ ਲੋਕਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਲੋਕਾਂ ਨੇ ਜਾਣ ਲਿਆ ਹੈ ਕਿ ਸੱਤਾ ਦੇ ਭੁੱਖੇ ਲੋਕਾਂ ਕੋਲ ਆਮ ਲੋਕਾਂ ਦੇ ਬੁਨਿਆਦੀ ਮਸਲਿਆਂ ਦਾ ਕੋਈ ਹੱਲ ਨਹੀਂ ਹੈ। ਇਸ ਲੁੱਟ ਅਤੇ ਮੁਨਾਫ਼ੇ ’ਤੇ ਉਸਰੇ ਰਾਜ ਪ੍ਰਬੰਧ ਵਿੱਚ ਜਿਊਣ ਦਾ ਇੱਕੋ-ਇੱਕ ਰਾਹ ਜਥੇਬੰਦੀ ਅਤੇ ਸੰਘਰਸ਼ ਹੀ ਹੈ। ਦੋਹਾਂ ਪਿੰਡਾਂ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਮਹਾਪੰਚਾਇਤ ’ਚ ਸ਼ਾਮਲ ਹੋਣ ਦਾ ਵਿਸ਼ਵਾਸ ਦਿਵਾਇਆ। ਆਗੂਆਂ ਨੇ ਫਰੀਦਕੋਟ ਜ਼ਿਲ੍ਹੇ ’ਚ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਵੱਲੋਂ ਸਟੇਜ ਤੋਂ ਕਿਸਾਨਾਂ ਨੂੰ ਧਮਕੀਆਂ ਦੇਣ, ਇੱਕ ਜੂਨ ਤੋਂ ਬਾਅਦ ਦੇਖ ਲੈਣ ਦੀਆਂ ਗਿੱਦੜ ਭਬਕੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਇਸ ਨਾਲ ਆਗੂ ਨੇ ਆਪਣੀ ਜ਼ੁਬਾਨ ਰਾਹੀਂ ਆਰਐਸਐਸ ਤੇ ਭਾਜਪਾ ਦਾ ਗੁੰਡਾਗਰਦੀ ਤੇ ਵਿਰੋਧ ਨੂੰ ਹਰ ਢੰਗ ਨਾਲ ਦਬਾਉਣ ਵਾਲਾ ਫਾਸ਼ੀ ਚਿਹਰਾ ਹੋਰ ਨੰਗਾ ਕਰ ਲਿਆ ਹੈ। ਇਸ ਸਮੇਂ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਨੂੰ ਬਿਨਾ ਸ਼ਰਤ ਰਿਹਾਅ ਕਰਨ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਅਵਤਾਰ ਸਿੰਘ, ਅਜਮੇਰ ਸਿੰਘ, ਹਰਦੀਪ ਦਿੰਘ, ਅੰਮ੍ਰਿਤਪਾਲ ਸਿੰਘ ਤੇ ਬਲਬੀਰ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×