For the best experience, open
https://m.punjabitribuneonline.com
on your mobile browser.
Advertisement

ਮੁਲਾਜ਼ਮ ਸੰਘਰਸ਼ ਦੇ ਆਗੂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

06:52 AM Jul 22, 2024 IST
ਮੁਲਾਜ਼ਮ ਸੰਘਰਸ਼ ਦੇ ਆਗੂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
Advertisement

ਪੱਤਰ ਪ੍ਰੇਰਕ
ਸਮਰਾਲਾ, 21 ਜੁਲਾਈ
ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਸਮਰਾਲਾ ਅਤੇ ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਮੀਟਿੰਗ ਲੈਕਚਰਾਰ ਵਿਜੇ ਕੁਮਾਰ ਸ਼ਰਮਾ ਅਤੇ ਮੇਘ ਸਿੰਘ ਜਵੰਦਾ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਸਮਰਾਲਾ ਵਿਖੇ ਹੋਈ। ਮੀਟਿੰਗ ਦੌਰਾਨ ਮੁਲਾਜ਼ਮ ਸੰਘਰਸ਼ ਦੇ ਮੋਢੀ ਰਣਵੀਰ ਸਿੰਘ ਢਿੱਲੋਂ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਕਲਿਆਣ ਸੰਗਠਨ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਨੇ ਕਿਹਾ ਕਿ ਰਣਵੀਰ ਸਿੰਘ ਢਿੱਲੋ ਮੁਲਾਜ਼ਮ ਸੰਘਰਸ਼ ਦੇ ਮੋਢੀ ਆਗੂ ਸਨ ਉਨ੍ਹਾਂ ਆਪਣਾ ਸਾਰਾ ਜੀਵਨ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਸੰਘਰਸ਼ ਨੂੰ ਸਮਰਪਿਤ ਕੀਤਾ। ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਪ੍ਰਧਾਨ ਵਿਜੇ ਕੁਮਾਰ ਸ਼ਰਮਾ, ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਦੇ ਪ੍ਰਧਾਨ ਮੇਘ ਸਿੰਘ ਜਵੰਦਾ, ਦਰਸ਼ਨ ਸਿੰਘ ਕੰਗ, ਚਰਨਜੀਤ ਸਿੰਘ, ਮੇਲਾ ਸਿੰਘ, ਸੁਨੀਲ ਕੁਮਾਰ ਜਨਰਲ ਸਕੱਤਰ ਹਾਜ਼ਰ ਸਨ।

Advertisement

ਜਸਪਾਲ ਹੇਰਾਂ ਦੇ ਵਿਛੋੜੇ ’ਤੇ ਦੁੱਖ ਪ੍ਰਗਟਾਇਆ

ਜਗਰਾਉਂ (ਪੱਤਰ ਪ੍ਰੇਰਕ): ਲੁਧਿਆਣਾ ਜ਼ਿਲ੍ਹੇ ਦੇ ਸਿਰਕੱਢ ਅਤੇ ਸੀਨੀਅਰ ਪੱਤਰਕਾਰ ਤੇ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਸੰਖੇਪ ਬਿਮਾਰੀ ਪਿੱਛੋਂ ਬੀਤੇ ਦਿਨੀਂ ਸੰਸਾਰ ਤੋਂ ਰੁਖਸਤ ਹੋ ਗਏ। ਉਨ੍ਹਾਂ ਦੀ ਮੌਤ ’ਤੇ ਪੱਤਰਕਾਰ ਭਾਈਚਾਰੇ, ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੇ ਪਰਿਵਾਰ ਅਤੇ ਅਖਬਾਰ ਵਾਲੇ ਸਟਾਫ ਨਾਲ ਗੁਰਚਰਨ ਸਿੰਘ ਗਰੇਵਾਲ, ਜਸਕਰਨ ਸਿੰਘ, ਕਾਹਨ ਸਿੰਘ ਵਾਲਾ, ਸਿਮਰਨਜੀਤ ਸਿੰਘ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਜਲੰਧਰ ਦੇ ਅਖਬਾਰ ਤੋਂ ਪੱਤਰਕਾਰੀ ਖੇਤਰ ’ਚ ਕਦਮ ਰੱਖਣ ਵਾਲੇ ਜਸਪਾਲ ਹੇਰਾਂ ਨੇ ਆਪਣੇ ਜ਼ੱਦੀ ਸ਼ਹਿਰ ਜਗਰਾਉਂ ਤੋਂ ਆਪਣਾ ਹਫਤਾਵਾਰੀ ਅਖਬਾਰ ਪਹਿਰੇਦਾਰ ਸ਼ੁਰੂ ਕੀਤਾ ਸੀ।

Advertisement

Advertisement
Author Image

Advertisement