For the best experience, open
https://m.punjabitribuneonline.com
on your mobile browser.
Advertisement

ਸੜਕ ਦਾ ਕੰਮ ਬੰਦ ਹੋਣ ਖ਼ਿਲਾਫ਼ ਰੋਸ ਪ੍ਰਗਟਾਇਆ

10:40 AM Mar 23, 2024 IST
ਸੜਕ ਦਾ ਕੰਮ ਬੰਦ ਹੋਣ ਖ਼ਿਲਾਫ਼ ਰੋਸ ਪ੍ਰਗਟਾਇਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 22 ਮਾਰਚ
ਇਤਿਹਾਸਕ ਨਗਰ ਨੂੰ ਆਪਸ ਵਿੱਚ ਜੋੜਨ ਵਾਲੀ ਖਸਤਾ ਹਾਲਤ ਸੜਕ ਦਾ ਕੰਮ ਸਿਆਸੀ ਦਬਾਅ ਦੇ ਚੱਲਦਿਆ ਪ੍ਰਸ਼ਾਸਨ ਵੱਲੋ ਰੋਕ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਵਿਭਾਗ ਖ਼ਿਲਾਫ਼ ਰੋਸ ਪ੍ਰਗਟਾਇਆ ਜਾ ਰਿਹਾ ਹੈ। ਦੁਕਾਨਦਾਰ ਕੁਲਵਿੰਦਰ ਸਿੰਘ, ਗੁਰਬਚਨ ਸਿੰਘ, ਕੁਲਵੰਤ ਸਿੰਘ, ਦੇਸਰਾਜ ਸਿੰਘ, ਹੀਰਾ ਸਿੰਘ, ਪਲਵਿੰਦਰ ਸਿੰਘ ਨੇ ਕਿਹਾ ਕਿ ਲੰਮੇ ਸਮੇ ਤੋਂ ਖਡੂਰ ਸਾਹਿਬ ਤੋ ਗੋਇੰਦਵਾਲ ਸਾਹਿਬ ਆਉਣ ਵਾਲੀ ਸੜਕ ਦੀ ਤਰਸਯੋਗ ਹਾਲਤ ਨੂੰ ਸੁਧਾਰਨ ਦੀ ਮੰਗ ਚੱਲ ਰਹੀ ਸੀ। ਇਸ ਨੂੰ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਪੂਰੀ ਕਰਦਿਆਂ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਵੀ ਕਰਵਾ ਦਿੱਤਾ ਗਿਆ । ਦੁਕਾਨਦਾਰਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਸਿਆਸੀ ਦਬਾਅ ਦੇ ਚੱਲਦਿਆ ਇੱਕ ਵਿਅਕਤੀ ਨੂੰ ਖੁਸ਼ ਕਰਨ ਲਈ ਇਤਿਹਾਸਕ ਨਗਰ ਨੂੰ ਜੋੜਨ ਵਾਲੀ ਸੜਕ ਦਾ ਕੰਮ ਬੰਦ ਕਰੀ ਬੈਠੇ ਹਨ।
ਦੁਕਾਨਦਾਰਾਂ ਨੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੋਂ ਮੰਗ ਕਰਦਿਆ ਆਖਿਆ ਕਿ ਗੁਰੂ ਅਮਰਦਾਸ ਜੀ ਦੀ 450 ਸਾਲਾ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਇਸ ਸੜਕ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇ। ਪੀਡਬਲਿਊਡੀ ਵਿਭਾਗ ਦੇ ਐੱਸਡੀਓ ਸ਼ਰਨਜੀਤ ਸਿੰਘ ਨੇ ਕਿਹਾ ਕਿ ਫਿਲਹਾਲ ਹੋਲੇ ਮਹੱਲੇ ਦੇ ਚਲਦੇ ਟਰੈਫਿਕ ਜਾਮ ਕਾਰਨ ਸੜਕ ਦਾ ਨਿਰਮਾਣ ਰੋਕਿਆ ਗਿਆ ਹੈ ਜਲਦੀ ਹੀ ਸੜਕ ਦਾ ਨਿਰਮਾਣ ਦੁਬਾਰਾ ਸੁਰੂ ਕਰ ਦਿੱਤਾ ਜਾਵੇਗਾ ।

Advertisement

Advertisement
Author Image

sukhwinder singh

View all posts

Advertisement
Advertisement
×