For the best experience, open
https://m.punjabitribuneonline.com
on your mobile browser.
Advertisement

ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਬਟੋਰਨ ਵਾਲੇ ਗਰੋਹ ਦਾ ਪਰਦਾਫਾਸ਼

07:08 AM Aug 01, 2024 IST
ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਬਟੋਰਨ ਵਾਲੇ ਗਰੋਹ ਦਾ ਪਰਦਾਫਾਸ਼
Advertisement

ਪੱਤਰ ਪ੍ਰੇਰਕ
ਤਰਨ ਤਾਰਨ, 31 ਜੁਲਾਈ
ਜ਼ਿਲ੍ਹਾ ਪੁਲੀਸ ਨੇ ਭੋਲੇ-ਭਾਲੇ ਲੋਕਾਂ ਦੇ ਲੜਕਿਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਬਟੋਰਨ ਵਾਲੇ ਇੱਕ ਪੰਜ-ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ| ਪੁਲੀਸ ਅਧਿਕਾਰੀ ਏ ਐੱਸ ਆਈ ਲਖਵਿੰਦਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਮੁਲਜ਼ਮਾਂ ਵਿੱਚ ਇਲਾਕੇ ਦੇ ਪਿੰਡ ਮੀਆਂਵਿੰਡ ਵਾਸੀ ਹਰਸਿਮਰਤ ਸਿੰਘ, ਉਸਦੇ ਪਿਤਾ ਜੋਗਿੰਦਰ ਸਿੰਘ, ਮਾਤਾ ਸਰਬਜੀਤ ਕੌਰ, ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦੀ ਵਸਨੀਕ ਸਤਿੰਦਰ ਕੌਰ ਅਤੇ ਉਸਦੇ ਪਤੀ ਸਤਨਾਮ ਸਿੰਘ ਦਾ ਨਾਮ ਸ਼ਾਮਲ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਜ਼ਿਲ੍ਹੇ ਦੇ ਪਿੰਡ ਰੱਤੋਕੇ ਦੇ ਵਾਸੀ ਸੁਲੱਖਣ ਸਿੰਘ ਦੇ ਲੜਕੇ ਮਲਕੀਤ ਸਿੰਘ ਨੂੰ ਸਪੇਨ ਭੇਜਣ ਅਤੇ ਲਾਲਪੁਰ ਪਿੰਡ ਵਾਸੀ ਯਾਦਵਿੰਦਰਪਾਲ ਸਿੰਘ ਦੇ ਲੜਕੇ ਰਾਜਨਦੀਪ ਸ਼ਰਮਾ ਨੂੰ ਪੁਰਤਗਾਲ ਭੇਜਣ ਲਈ ਦੋ ਸਾਲ ਪਹਿਲਾਂ ਦੋਵਾਂ ਤੋਂ 9-9 ਲੱਖ ਰੁਪਏ ਲਏ ਸਨ|
ਸ਼ਿਕਾਇਤਕਰਤਾਵਾਂ ਮੁਤਾਬਕ ਗਰੋਹ ਦੇ ਮੈਂਬਰ ਅੱਜ ਤੱਕ ਵੀ ਉਨ੍ਹਾਂ ਦੇ ਲੜਕਿਆਂ ਨੂੰ ਨਾ ਤਾਂ ਵਿਦੇਸ਼ ਭੇਜ ਸਕੇ ਹਨ ਅਤੇ ਨਾ ਹੀ ਉਨ੍ਹਾਂ ਦੇ ਪੂਰੇ ਪੈਸੇ ਵਾਪਸ ਕਰ ਰਹੇ ਹਨ| ਮੁਲਜ਼ਮਾਂ ਨੇ ਸੁਲੱਖਣ ਸਿੰਘ ਨੂੰ 1.5 ਲੱਖ ਰੁਪਏ ਅਤੇ ਯਾਦਵਿੰਦਰਪਾਲ ਸਿੰਘ ਨੂੰ 2 ਲੱਖ ਰੁਪਏ ਵਾਪਸ ਕੀਤੇ ਹਨ| ਜ਼ਿਲ੍ਹਾ ਪੁਲੀਸ ਨੇ ਮਾਮਲੇ ਦੀ ਜਾਂਚ ਕਰਨ ਉਪਰੰਤ ਗਰੋਹ ਦੇ ਮੈਂਬਰਾਂ ਖ਼ਿਲਾਫ਼ ਬੀਐੱਸਐੱਨ ਦੀ ਦਫ਼ਾ 318 (4) ਅਧੀਨ ਕੇਸ ਦਰਜ ਕੀਤਾ ਹੈ| ਮੁਲਜ਼ਮ ਫ਼ਰਾਰ ਚੱਲ ਰਹੇ ਹਨ|

Advertisement
Advertisement
Author Image

Advertisement