For the best experience, open
https://m.punjabitribuneonline.com
on your mobile browser.
Advertisement

ਫੈਕਟਰੀਆਂ ’ਚ ਚੋਰੀਆਂ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼

06:43 AM Sep 19, 2024 IST
ਫੈਕਟਰੀਆਂ ’ਚ ਚੋਰੀਆਂ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਪੀ (ਡੀ) ਡਾ. ਜਯੋਤੀ ਯਾਦਵ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 18 ਸਤੰਬਰ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਫੈਕਟਰੀਆਂ ਵਿੱਚ ਪਾੜ ਲਗਾ ਕੇ ਚੋਰੀਆਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ 6 ਮੁਲਜ਼ਮਾਂ ਨੂੰ ਚੋਰੀ ਦੇ ਸਾਮਾਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸਾਜਨ ਤੇ ਰਾਹੁਲ ਦੋਵੇਂ ਵਾਸੀ ਰੱਤਪੁਰ ਕਲੋਨੀ (ਪੰਚਕੂਲਾ), ਵਿਸ਼ਾਲ ਤੇ ਹਜ਼ੂਰੀ ਵਾਸੀ ਬੰਗਾਲਾ ਬਸਤੀ ਕੁਰਾਲੀ, ਬਤਾਬ ਵਾਸੀ ਪਿੰਡ ਚੰਡੀ ਕੋਟਕਾ (ਪੰਚਕੂਲਾ) ਤੇ ਸੁਨੀਲ ਵਾਸੀ ਪਿੰਡ ਖੋਲੀ (ਪੰਚਕੂਲਾ) ਵਜੋਂ ਹੋਈ ਹੈ।
ਮੁਹਾਲੀ ਦੇ ਐੱਸਪੀ (ਡੀ) ਡਾ. ਜਯੋਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਫੈਕਟਰੀਆਂ ਵਿੱਚ ਚੋਰੀ ਕਰਨ ਵਾਲੇ ਛੇ ਮੈਂਬਰੀ ਗਰੋਹ ਨੂੰ ਚੋਰੀ ਦੇ ਸਾਮਾਨ ਅਤੇ ਗੱਡੀ ਸਣੇ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਪੰਜ ਸਤੰਬਰ ਨੂੰ ਸੰਨੀ ਮਲਕ ਦੇ ਬਿਆਨਾਂ ’ਤੇ ਖਰੜ ਸਿਟੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇੰਜ ਹੀ ਕੁਰਾਲੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਦੀ ਪਿੰਡ ਸਿੰਘਪੁਰਾ ਸਥਿਤ ਬੈਟਰੀਆਂ ਦੀ ਫੈਕਟਰੀ ’ਚੋਂ 4 ਤੇ 5 ਸਤੰਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤਿਆਂ ਨੇ ਫੈਕਟਰੀ ਦੀ ਪਿੱਛਲੀ ਕੰਧ ਵਿੱਚ ਪਾੜ ਲਗਾ ਕੇ ਵੱਡੀ ਮਾਤਰਾ ਵਿੱਚ ਗਰਿੱਡ ਤੇ ਬੈਟਰੀ ਪਲੇਟਾਂ ਚੋਰੀ ਕਰ ਲਈਆਂ ਸਨ। ਇਸ ਤੋਂ ਪਹਿਲਾਂ ਵੀ 14 ਅਗਸਤ ਨੂੰ ਚੋਰੀ ਕੀਤੀ ਸੀ ਜਿਸ ਦੀ ਕੀਮਤ ਕਰੀਬ 10 ਲੱਖ ਰੁਪਏ ਹੈ। ਇਸੇ ਤਰ੍ਹਾਂ 14 ਸਤੰਬਰ ਨੂੰ ਖਰੜ ਸਦਰ ਥਾਣੇ ਵਿੱਚ ਏਕਮਨੂਰ ਸਿੰਘ ਬਰਾੜ ਵਾਸੀ ਚੰਡੀਗੜ੍ਹ ਦੀ ਘੜੂੰਆਂ ਸਥਿਤ ਪਾਈਪ ਫੈਕਟਰੀ ਵਿੱਚ 29 ਤੇ 30 ਅਗਸਤ ਦੀ ਰਾਤ ਨੂੰ ਹੋਈ ਚੋਰੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਅਨੁਸਾਰ ਮੁਲਜ਼ਮਾਂ ਹੋਰ ਵਾਰਦਾਤਾਂ ਵੀ ਕਬੂਲੀਆਂ ਹਨ।

Advertisement

Advertisement
Advertisement
Author Image

Advertisement