ਦੇਹ ਵਪਾਰ ਕਰਨ ਵਾਲੇ ਗਰੋਹ ਦਾ ਪਰਦਾਫਾਸ਼
10:01 AM Feb 05, 2024 IST
Advertisement
ਫਗਵਾੜਾ: ਪੁਲੀਸ ਨੇ ਮਹੇੜੂ ਲਾਗੇ ਦੋ ਪੇਇੰਗ ਗੈਸਟਾਂ ਵਿੱਚ ਛਾਪਾ ਮਾਰ ਕੇ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼ ਕਰਦਿਆਂ 13 ਪੁਰਸ਼ਾਂ ਅਤੇ 13 ਲੜਕੀਆਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 9 ਪਾਸਪੋਰਟ, 29 ਮੋਬਾਈਲ ਤੇ 45 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲਣ ’ਤੇ ਛਾਪਾ ਮਾਰਿਆ ਗਿਆ ਜਿਸ ਦੌਰਾਨ ਧੰਦੇ ’ਚ ਸ਼ਾਮਲ 9 ਵਿਦੇਸ਼ੀ ਮਹਿਲਾਵਾਂ ਅਤੇ 4 ਭਾਰਤੀ ਮਹਿਲਾਵਾਂ ਸਣੇ 13 ਭਾਰਤੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਇੱਕ ਵਿਅਕਤੀ ਦੀਪਕ ਬਹਿਲ ਉਰਫ਼ ਆਸ਼ੀਸ਼ ਵਾਸੀ ਭਵਾਨੀਨਗਰ ਮਜੀਠਾ ਰੋਡ ਅੰਮ੍ਰਿਤਸਰ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਪੀ.ਜੀ ਕਿਰਾਏ ’ਤੇ ਲੈ ਕੇ ਇਹ ਧੰਦਾ ਕਰਦਾ ਸੀ। ਇਸੇ ਤਰ੍ਹਾਂ ਲਵਿਤਾ ਪਰਾਸ਼ਰ ਵਾਸੀ ਫਰਵਾਲਾ ਖਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। -ਪੱਤਰ ਪ੍ਰੇਰਕ
Advertisement
Advertisement
Advertisement