For the best experience, open
https://m.punjabitribuneonline.com
on your mobile browser.
Advertisement

ਏਟੀਐੱਮ ਕਾਰਡ ਬਦਲ ਕੇ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫ਼ਾਸ਼

08:42 AM Oct 01, 2024 IST
ਏਟੀਐੱਮ ਕਾਰਡ ਬਦਲ ਕੇ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫ਼ਾਸ਼
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐੱਸਪੀ ਤਲਵਿੰਦਰ ਸਿੰਘ ਤੇ ਇੰਸਪੈਕਟਰ ਹਰਮਿੰਦਰ ਸਿੰਘ।
Advertisement

ਦਰਸ਼ਨ ਸਿੰਘ ਸੋਢੀ/ਸ਼ਸ਼ੀ ਪਾਲ ਜੈਨ
ਐੱਸਏਐੱਸ ਨਗਰ (ਮੁਹਾਲੀ)/ਖਰੜ, 30 ਸਤੰਬਰ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਏਟੀਐੱਮ ਕਾਰਡ ਬਦਲ ਕੇ ਠੱਗੀ ਮਾਰਨ ਵਾਲੇ ਦੋ ਮੈਂਬਰੀ ਅੰਤਰਰਾਜੀ ਗਰੋਹ ਅਤੇ ਚੋਰ ਗਰੋਹ ਦਾ ਪਰਦਾਫਾਸ਼ ਕਰ ਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਕਰੀਬ ਚਾਰ ਲੱਖ ਰੁਪਏ ਸਣੇ ਵੱਖ-ਵੱਖ ਬੈਂਕਾਂ ਦੇ 126 ਏਟੀਐੱਮ ਕਾਰਡ, ਏਟੀਐੱਮ ਸਵਾਈਪ ਮਸ਼ੀਨ ਅਤੇ ਹਰਿਆਣਾ ਨੰਬਰ ਦੀ ਕਾਰ ਬਰਾਮਦ ਕੀਤੀ ਗਈ ਹੈ। ਦੂਜੇ ਮਾਮਲੇ ’ਚ ਵੱਡੀ ਮਾਤਰਾ ਵਿੱਚ ਚੋਰੀ ਦੇ ਗਹਿਣੇ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਪ੍ਰਵੀਨ ਕੁਮਾਰ ਵਾਸੀ ਪਿੰਡ ਡਾਟਾ (ਹਿਸਾਰ), ਕੁਲਦੀਪ ਉਰਫ਼ ਮੀਨੂੰ ਵਾਸੀ ਖੇੜੀ ਚੋਪਟਾ (ਹਿਸਾਰ), ਜਸਪ੍ਰੀਤ ਸਿੰਘ ਉਰਫ਼ ਸੋਨੀ ਵਾਸੀ ਬਾਕਰਪੁਰ (ਮੁਹਾਲੀ) ਤੇ ਵੀਰੂ ਵਾਸੀ ਪਿੰਡ ਪਤਰਊਆ (ਯੂਪੀ) ਵਜੋਂ ਹੋਈ ਹੈ।
ਮੁਹਾਲੀ ਦੇ ਡੀਐੱਸਪੀ (ਡੀ) ਤਲਵਿੰਦਰ ਸਿੰਘ ਨੇ ਦੱਸਿਆ ਕਿ 24 ਅਗਸਤ ਨੂੰ ਗੁਰਮੇਲ ਸਿੰਘ ਵਾਸੀ ਸ਼ਿਵਾਲਿਕ ਵਿਹਾਰ ਜ਼ੀਰਕਪੁਰ ਦੀ ਸ਼ਿਕਾਇਤ ’ਤੇ ਜ਼ੀਰਕਪੁਰ ਥਾਣੇ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਸ ਨੇ ਦੱਸਿਆ ਸੀ ਕਿ 18 ਅਗਸਤ ਨੂੰ ਉਹ ਏਟੀਐੱਮ ’ਤੇ ਪੈਸੇ ਕਢਵਾ ਰਿਹਾ ਸੀ, ਇਸ ਦੌਰਾਨ ਦੋ ਅਣਪਛਾਤਿਆਂ ਨੇ ਚਲਾਕੀ ਨਾਲ ਉਸ ਦਾ ਏਟੀਐੱਮ ਕਾਰਡ ਬਦਲ ਕੇ ਉਸ ਦੇ ਖਾਤੇ ’ਚੋਂ 3 ਲੱਖ 95 ਹਜ਼ਾਰ ਰੁਪਏ ਕਢਵਾ ਲਏ। ਇਸੇ ਤਰ੍ਹਾਂ 23 ਸਤੰਬਰ ਨੂੰ ਜਸਵੀਰ ਸਿੰਘ ਵਾਸੀ ਐਰੋਸਿਟੀ ਬਲਾਕ-ਜੀ ਦੀ ਸ਼ਿਕਾਇਤ ’ਤੇ ਜ਼ੀਰਕਪੁਰ ਥਾਣੇ ਵਿੱਚ ਚੋਰੀ ਦਾ ਕੇਸ ਦਰਜ ਕੀਤਾ ਗਿਆ ਸੀ।

Advertisement

ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਕੇਸ

ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਇੰਚਾਰਜ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਏਟੀਐਮ ਬਦਲ ਕੇ ਠੱਗੀ ਵਾਲੇ ਅੰਤਰ-ਰਾਜੀ ਗਰੋਹ ਦਾ ਪਰਦਾਫਾਸ਼ ਕਰ ਕੇ ਪ੍ਰਵੀਨ ਕੁਮਾਰ ਤੇ ਕੁਲਦੀਪ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਵਿਰੁੱਧ ਮੱਧ ਪ੍ਰਦੇਸ਼, ਯੂਪੀ, ਮਹਾਰਾਸ਼ਟਰ, ਹਰਿਆਣਾ ਸਣੇ ਪੰਜਾਬ ਵਿੱਚ ਕੇਸ ਦਰਜ ਹਨ। ਮੁਲਜ਼ਮਾਂ ਨੇ ਪੁੱਛ-ਪੜਤਾਲ ਦੌਰਾਨ ਮੰਨਿਆ ਕਿ ਹੁਣ ਤੱਕ ਉਹ 40 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇੰਝ ਹੀ ਚੋਰ ਗਰੋਹ ਦੇ ਮੈਂਬਰਾਂ ਜਸਪ੍ਰੀਤ ਸਿੰਘ ਤੇ ਵੀਰੂ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਸੋਨੇ ਚਾਂਦੀ ਦੇ ਗਹਿਣੇ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਜਸਪ੍ਰੀਤ ਸੋਨੀ ਅਤੇ ਵੀਰੂ ਖ਼ਿਲਾਫ਼ ਪਹਿਲਾਂ ਵੀ ਜ਼ੀਰਕਪੁਰ ਥਾਣੇ ਵਿੱਚ ਚੋਰੀ ਦਾ ਕੇਸ ਦਰਜ ਹੈ।

Advertisement

Advertisement
Author Image

joginder kumar

View all posts

Advertisement