ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਂਕਰਾਂ ’ਚੋਂ ਤੇਲ ਚੋਰੀ ਦੇ ਮਾਮਲੇ ਦਾ ਪਰਦਾਫਾਸ਼

07:01 AM Sep 14, 2024 IST

ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਸਤੰਬਰ
ਸੰਗਰੂਰ ਪੁਲੀਸ ਨੇ ਪੈਟਰੋਲ ਪੰਪਾਂ ਨੂੰ ਤੇਲ ਸਪਲਾਈ ਕਰਨ ਵਾਲੇ ਟੈਂਕਰਾਂ ਵਿੱਚੋਂ ਤੇਲ ਚੋਰੀ ਹੋਣ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਟੈਂਕਰ ਗੱਡੀਆਂ, ਕਰੀਬ 700 ਲਿਟਰ ਪੈਟਰੋਲ, 700 ਲਿਟਰ ਡੀਜ਼ਲ ਅਤੇ ਤੇਲ ਕੱਢਣ ਵਾਲੇ ਔਜ਼ਾਰ ਬਰਾਮਦ ਕੀਤੇ ਹਨ।
ਪੁਲੀਸ ਵੱਲੋਂ ਥਾਣਾ ਸਦਰ ਵਿੱਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਪ ਕਪਤਾਨ ਪੁਲੀਸ (ਆਰ) ਸੰਗਰੂਰ ਸੰਜੀਵ ਸਿੰਗਲਾ ਨੇ ਦੱਸਿਆ ਕਿ ਥਾਣਾ ਸਦਰ ਸੰਗਰੂਰ ਵਿੱਚ ਤਾਇਨਾਤ ਸਹਾਇਕ ਥਾਣੇਦਾਰ ਮਲਕੀਤ ਸਿੰਘ ਪੁਲੀਸ ਪਾਰਟੀ ਨਾਲ ਗਸ਼ਤ ਦੌਰਾਨ ਬੱਸ ਅੱਡਾ ਖੁਰਾਣਾ ’ਚ ਮੌਜੂਦ ਸੀ ਤਾਂ ਮੁਖਬਰ ਨੇ ਸੂਹ ਦਿੱਤੀ ਕਿ ਬਰਨਾਲਾ ਤੋਂ ਪਟਿਆਲਾ ਮੁੱਖ ਹਾਈਵੇਅ ’ਤੇ ਪਾਤੜਾਂ ਰੋਡ ਕਰਾਸ ਕਰਕੇ ਕਰੀਬ ਇੱਕ ਕਿਲੋਮੀਟਰ ਦੀ ਦੂਰੀ ’ਤੇ ਖੱਬੇ ਪਾਸੇ ਬਾਹੱਦ ਪਿੰਡ ਕੰਮੋਮਾਜਰਾ ਖੁਰਦ ਵਿੱਚ ਮੱਖਣ ਸਿੰਘ ਵਾਸੀ ਕੰਮੋਮਾਜਰਾ ਕਲਾਂ ਨੇ ਕੰਧ ਕੱਢੀ ਹੋਈ ਹੈ, ਜੋ ਕਿ ਆਪਣੇ ਕੁੱਝ ਨਾਮਾਲੂਮ ਸਾਥੀਆਂ ਨਾਲ ਮਿਲ ਕੇ ਤੇਲ ਵਾਲੇ ਡਿਪੂ ਦੀਆਂ ਟੈਂਕੀਆਂ ਦੇ ਡਰਾਈਵਰਾਂ ਨਾਲ ਮਿਲ ਕੇ ਡੀਜ਼ਲ ਅਤੇ ਪੈਟਰੋਲ ਚੋਰੀ ਕੱਢ ਕੇ ਸਸਤੇ ਭਾਅ ਵਿਚ ਖਰੀਦਦਾ ਹੈ ਅਤੇ ਡੀਜ਼ਲ ਤੇ ਪੈਟਰੋਲ ਵਿਚ ਇਥਨੌਲ ਮਿਲਾ ਕੇ ਅਣਅਧਿਕਾਰਤ ਤੌਰ ’ਤੇ ਆਮ ਲੋਕਾਂ ਨੂੰ ਸਹੀ ਪੈਟਰੋਲ/ਡੀਜ਼ਲ ਦੱਸ ਕੇ ਤੇ ਖ਼ੁਦ ਨੂੰ ਅਧਿਕਾਰਤ ਵਿਕਰੇਤਾ ਕਹਿ ਕੇ ਅਣਅਧਿਕਾਰਤ ਤੌਰ ’ਤੇ ਵੇਚ ਕੇ ਧੋਖਾਧੜੀ ਕਰਦਾ ਹੈ। ਇਤਲਾਹ ਮਿਲਣ ’ਤੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਥਾਣਾ ਸਦਰ ਵਿਚ ਕੇਸ ਦਰਜ ਕਰਵਾਇਆ ਅਤੇ ਤਫਤੀਸ਼ ਦੌਰਾਨ ਮੌਕੇ ’ਤੇ ਪੁੱਜ ਕੇ ਛਾਪਾ ਮਾਰਦਿਆਂ ਸਰਬਜੀਤ ਸਿੰਘ ਉਰਫ਼ ਸਰਬੀ ਵਾਸੀ ਕੰਮੋਮਾਜਰਾ ਕਲਾਂ, ਮਹਾਂ ਦੇਵ ਕੁਮਾਰ ਵਾਸੀ ਨਿਆ ਟੋਲ ਨਿਖੜੇਲ ਥਾਣਾ ਦਗੜਵਾ ਜ਼ਿਲ੍ਹਾ ਪੂਰਨੀਆਂ ਬਿਹਾਰ ਹਾਲ ਵਾਸੀ ਭੂਰੇ ਦਾ ਢਾਬਾ ਖੁਰਾਣਾ ਅਤੇ ਗੁਰਮੇਲ ਸਿੰਘ ਵਾਸੀ ਕੰਮੋਮਾਜਰਾ ਕਲਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਮੁਲਜ਼ਮਾਂ ਕੋਲੋਂ ਤਿੰਨ ਟੈਂਕਰ, 700 ਲਿਟਰ ਪੈਟਰੋਲ, 700 ਲਿਟਰ ਡੀਜ਼ਲ ਤੇ ਤੇਲ ਕੱਢਣ ਵਾਲੇ ਕੁੱਝ ਔਜ਼ਾਰ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਕਰੀਬ ਇੱਕ ਹਫ਼ਤਾ ਪਹਿਲਾਂ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਨੇ ਸੰਗਰੂਰ ਡਿਪੂ ਤੋਂ ਪੈਟਰੋਲ ਪੰਪਾਂ ’ਤੇ ਟੈਂਕਰਾਂ ਰਾਹੀਂ ਸਪਲਾਈ ਹੋਣ ਵਾਲੇ ਤੇਲ ਦੇ ਰਸਤੇ ’ਚ ਕਥਿਤ ਤੌਰ ’ਤੇ ਚੋਰੀ ਹੋਣ ਦਾ ਮਾਮਲਾ ਸੰਗਰੂਰ ਪੁਲੀਸ ਦੇ ਧਿਆਨ ਵਿਚ ਲਿਆਂਦਾ ਸੀ ਤੇ ਬਕਾਇਦਾ ਲਿਖਤੀ ਸ਼ਿਕਾਇਤ ਡੀਐੱਸਪੀ ਸੰਗਰੂਰ ਨੂੰ ਸੌਂਪੀ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਪਟਿਆਲਾ ਦੇ ਇੱਕ ਪੈਟਰੋਲ ਪੰਪ ’ਤੇ ਤੇਲ ਸਪਲਾਈ ਕਰਨ ਜਾ ਰਹੇ ਤੇਲ ਟੈਂਕਰ ਨੂੰ ਰਸਤੇ ਵਿਚ ਰੋਕ ਕੇ ਤੇਲ ਚੋਰੀ ਕੀਤਾ ਗਿਆ।

Advertisement

Advertisement