ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧਮਾਕਾਖੇਜ਼ ਸਮੱਗਰੀ ਲੱਭਣ ਵਾਲੇ ਕੁੱਤੇ ‘ਅਨੈਕਸ’ ਨੂੰ ਮਿਲੀ ਨਵੀਂ ਜ਼ਿੰਦਗੀ

06:33 AM Oct 08, 2024 IST
ਖੋਜੀ ਕੁੱਤੇ ਦਾ ਇਲਾਜ ਕਰਨ ਮੌਕੇ ਵੈਟਰਨਰੀ ਮਾਹਿਰ ਅਤੇ ਰੇਲਵੇ ਪੁਲੀਸ ਅਧਿਕਾਰੀ। - ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਅਕਤੂਬਰ
ਰੇਲਵੇ ਸੁਰੱਖਿਆ ਬਲ ਵਿੱਚ ਕਾਰਜਸ਼ੀਲ ਧਮਾਕਾਖੇਜ਼ ਸਮੱਗਰੀ ਲੱਭਣ ਵਾਲੇ ਕੁੱਤੇ ‘ਅਨੈਕਸ’ ਨੂੰ ਗੁਰਦਿਆਂ ਅਤੇ ਅੰਤੜੀਆਂ ਦੀ ਗੰਭੀਰ ਸਮੱਸਿਆ ਕਾਰਨ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਹਸਪਤਾਲ ਲਿਆਂਦਾ ਗਿਆ ਸੀ। ’ਵਰਸਿਟੀ ਅਧਿਕਾਰੀਆਂ ਅਨੁਸਾਰ ਇਹ ਕੁੱਤਾ ਬਹੁਤ ਗੰਭੀਰ ਢੰਗ ਨਾਲ ਬਿਮਾਰ ਸੀ। ਤੇਜ਼ ਦਰਦ ਨਾਲ ਇਸ ਦੀ ਜਾਨ ਨੂੰ ਵੀ ਖ਼ਤਰਾ ਸੀ। ਉਸ ਦੀ ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਯੂਨੀਵਰਸਿਟੀ ਦੇ ਡਾਇਲਸਿਸ ਯੂਨਿਟ ਵਿੱਚ ਉਸ ਦਾ ਇਲਾਜ ਆਰੰਭ ਕੀਤਾ ਗਿਆ। ਮਾਹਿਰਾਂ ਦੇ ਇਲਾਜ ਨਾਲ ਇਸ ਕੁੱਤੇ ਦੀ ਸਥਿਤੀ ਠੀਕ ਹੋਣੀ ਸ਼ੁਰੂ ਹੋ ਗਈ ਅਤੇ ਹੁਣ ਇਸ ਦੀ ਜਾਨ ਖ਼ਤਰੇ ਤੋਂ ਬਾਹਰ ਅਤੇ ਬਹੁਤ ਹੱਦ ਤਕ ਠੀਕ ਹੈ। ਇਸ ਸਬੰਧੀ ਡਾਇਲਸਿਸ ਯੂਨਿਟ ਦੇ ਇੰਚਾਰਜ ਡਾ. ਰਣਧੀਰ ਸਿੰਘ ਨੇ ਦੱਸਿਆ ਕਿ ਡਾ. ਰਾਜਸੁਖਬੀਰ ਸਿੰਘ, ਡਾ. ਗੁਰਪ੍ਰੀਤ ਸਿੰਘ ਅਤੇ ਡਾ. ਸਚਿਨ ਨੇ ਬਹੁਤ ਮਿਹਨਤ ਨਾਲ ਇਸ ਕੁੱਤੇ ਦਾ ਇਲਾਜ ਕੀਤਾ। ਇਹ ਕੁੱਤਾ ਰੇਲਵੇ ਸੁਰੱਖਿਆ ਬਲ ਵਾਸਤੇ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਦੀ ਨਿਸ਼ਾਨਦੇਹੀ ’ਤੇ ਧਮਾਕਾਖੇਜ਼ ਸਮੱਗਰੀ ਨੂੰ ਪਛਾਣ ਕੇ ਕਈ ਦੁਰਘਟਨਾਵਾਂ ਨੂੰ ਟਾਲਿਆ ਜਾ ਸਕਿਆ ਹੈ। ਨਿਰਦੇਸ਼ਕ ਪਸ਼ੂ ਹਸਪਤਾਲ ਡਾ. ਸਵਰਨ ਸਿੰਘ ਰੰਧਾਵਾ ਨੇ ਕਿਹਾ ਕਿ 2020 ਤੋਂ ਸਥਾਪਤ ਇਹ ਯੂਨਿਟ ਕਈ ਜਾਨਾਂ ਬਚਾ ਚੁੱਕਾ ਹੈ। ਡੀਨ, ਕਾਲਜ ਆਫ਼ ਵੈਟਰਨਰੀ ਸਾਇੰਸ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਕਿਹਾ ਕਿ ਇਹ ਯੂਨਿਟ ਮੁਲਕ ਵਿੱਚ ਬਿਹਤਰ ਸੇਵਾਵਾਂ ਦੇਣ ਵਾਲੇ ਕੇਂਦਰ ਵਜੋਂ ਸਥਾਪਤ ਹੋ ਚੁੱਕਾ ਹੈ। ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਕਿਡਨੀ ਦੀ ਸਮੱਸਿਆ ਨਾਲ ਬਿਮਾਰ ਜਾਨਵਰਾਂ ਲਈ ਇਹ ਯੂਨਿਟ ਇੱਕ ਵਰਦਾਨ ਹੈ।

Advertisement

Advertisement